ਛੁੱਟੀ ਲੈ ਕੇ ਘਰ ਪਰਤੇ ਫੌਜੀ ਜਵਾਨ ਦੀ ਸੜਕ ਹਾਦਸੇ 'ਚ ਹੋਈ ਦਰਦਨਾਕ ਮੌਤ, ਮੰਗੇਤਰ ਦੀ ਵੀ ਹਾਲਤ ਨਾਜ਼ੁਕ

04/22/2024 10:19:27 PM

ਪਾਤੜਾਂ (ਚੋਪੜਾ)- ਪਾਤੜਾਂ ਤੋ ਪਟਿਆਲਾ ਰੋਡ ‘ਤੇ ਘੱਗਾ ਦੇ ਨਿਰੰਕਾਰੀ ਭਵਨ ਨੇੜੇ ਬੱਸ ਅਤੇ ਮਾਰੂਤੀ ਕਾਰ ਦੀ ਹੋਈ ਭਿਆਨਕ ਟੱਕਰ 'ਚ ਛੁੱਟੀ 'ਤੇ ਆਏ ਫੌਜੀ ਜਵਾਨ ਦੀ ਮੌਤ ਹੋ ਗਈ ਤੇ ਉਸ ਦੀ ਮੰਗੇਤਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਲਗਭਗ ਤਿੰਨ ਵਜੇ ਫੌਜੀ ਪ੍ਰਦੀਪ ਸਿੰਘ ਪੁੱਤਰ ਚਮਕੌਰ ਸਿੰਘ ਉਮਰ 23 ਸਾਲ ਵਾਸੀ ਪਿੰਡ ਕਪਿਆਲ (ਸੰਗਰੂਰ) ਆਪਣੀ ਮੰਗੇਤਰ ਪੂਜਾ ਰਾਣੀ ਪੁੱਤਰੀ ਬਲਵਾਨ ਸਿੰਘ ਵਾਸੀ ਸ਼ੁਤਰਾਣਾ ਨਾਲ ਆਪਣੀ ਮਾਰੂਤੀ ਕਾਰ 'ਚ ਸਵਾਰ ਹੋ ਕੇ ਪਟਿਆਲਾ ਤੋਂ ਪਾਤੜਾਂ ਵੱਲ ਜਾ ਰਹੇ ਸਨ ਤਾਂ ਅਚਾਨਕ ਘੱਗਾ ਨੇੜੇ ਨਿਰੰਕਾਰੀ ਸਤਸੰਗ ਘਰ ਕੋਲ ਉਨ੍ਹਾਂ ਦੀ ਕਾਰ ਪੀ.ਆਰ.ਟੀ.ਸੀ. ਦੀ ਬੱਸ ਦੀ ਲਪੇਟ ਵਿੱਚ ਆ ਗਈ। 

ਇਸ ਦੌਰਾਨ ਫੌਜੀ ਜਵਾਨ ਪ੍ਰਦੀਪ ਸਿੰਘ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ ਜੋ ਚਾਰ ਸਾਲ ਪਹਿਲਾਂ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਕੁਝ ਦਿਨ ਪਹਿਲਾਂ ਹੀ ਫੌਜ ਚੋਂ ਛੁੱਟੀ ਕੱਟਣ ਲਈ ਪਿੰਡ ਆਇਆ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਜਦ ਕਿ ਉਸ ਦੀ ਮੰਗੇਤਰ ਪੂਜਾ ਰਾਣੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਜਿਸ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ ਅਤੇ ਬੱਸ ਨੂੰ ਆਪਣੇ ਕਬਜ਼ੇ 'ਚ ਲੈ ਕੇ ਕਾਨੂੰਨੀ ਕਾਰਵਾਈ ਸੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਵੱਡੀ ਖ਼ਬਰ- ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਲਿਸਟ, ਜਾਣੋ ਫਰੀਦਕੋਟ ਤੋਂ ਕੌਣ ਉਤਰੇਗਾ ਮੈਦਾਨ 'ਚ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Harpreet SIngh

This news is Content Editor Harpreet SIngh