ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

12/12/2020 7:43:37 PM

ਬਟਾਲਾ, (ਸਾਹਿਲ/ਯੋਗੀ)- ਬਟਾਲਾ ਦੇ ਕਪੂਰੀ ਗੇਟ ਵਿਖੇ ਰਹਿਣ ਵਾਲੇ ਨੌਜਵਾਨ ਦੀ ਨਸ਼ੇ ਦੀ ਜ਼ਿਆਦਾ ਓਵਰਡੋਜ਼ ਲੈਣ ਨਾਲ ਮੌਤ ਹੋ ਗਈ ਹੈ। ਇਸ ਸਬੰਧੀ ਮ੍ਰਿਤਕ ਦੇ ਭਰਾ ਮੁਕੇਸ਼ ਨੇ ਦੱਸਿਆ ਕਿ ਮੇਰਾ ਭਰਾ ਚੰਦਨ ਪੁੱਤਰ ਖਰੈਤੀ ਲਾਲ (22) ਨਸ਼ੇ ਕਰਨ ਦਾ ਆਦੀ ਸੀ ਅਤੇ ਅੱਜ ਸਵੇਰੇ ਅਚਾਨਕ ਘਰ ਦੇ ਵਿਹੜੇ ਵਿਚ ਡਿੱਗ ਗਿਆ, ਅਸੀਂ ਉਸਨੂੰ ਤੁਰੰਤ ਸਿਵਲ ਹਸਪਤਾਲ ਲੈ ਕੇ ਆਏ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।

Bharat Thapa

This news is Content Editor Bharat Thapa