ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ

Thursday, Jul 05, 2018 - 01:10 AM (IST)

ਬੁੱਲ੍ਹੋਵਾਲ/ਹੁਸ਼ਿਆਰਪੁਰ, (ਜਸਵਿੰਦਰਜੀਤ)- ਬੱਸ ਤੇ ਮੋਟਰਸਾਈਕਲ ਵਿਚਕਾਰ  ਵਾਪਰੇ  ਹਾਦਸੇ  ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। 
ਪੁਲਸ ਥਾਣਾ ਬੁੱਲ੍ਹੋਵਾਲ ਨੇ ੲਿਸ ਸਬੰਧੀ ਬੱਸ ਡਰਾਈਵਰ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਥਾਣਾ ਬੁੱਲ੍ਹੋਵਾਲ ਕੋਲ ਦਰਜ ਕਰਵਾਏ ਬਿਆਨ ਵਿਚ ਸੋਮ ਲਾਲ ਪੁੱਤਰ ਜੀਤ ਰਾਮ ਵਾਸੀ ਗੀਗਨੋਵਾਲ, ਥਾਣਾ ਭੋਗਪੁਰ, ਜ਼ਿਲਾ ਜਲੰਧਰ ਨੇ ਦੱਸਿਆ ਕਿ ਉਹ ਤੇ ਉਸ ਦਾ ਭਰਾ ਸੁਰਿੰਦਰ ਸਿੰਘ  2 ਜੁਲਾਈ ਨੂੰ ਸ਼ਾਮੀਂ ਕਰੀਬ ਸਾਢੇ ਪੰਜ ਵਜੇ ਮੋਟਰਸਾਈਕਲ ਨੰਬਰ ਪੀ ਬੀ 08 ਸੀ ਡਬਲਯੂ-7106 ’ਤੇ ਪਿੰਡ ਗੀਗਨੋਵਾਲ ਨੂੰ ਜਾ ਰਹੇ ਸੀ ਤਾਂ ਇਕ ਮਿੰਨੀ ਬੱਸ ਨੰਬਰ ਪੀ ਬੀ 30 ਏ-9561,  ਿਜਸ ਨੂੰ ਹਰਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਕੂੰਟਾਂ, ਥਾਣਾ ਬੁੱਲ੍ਹੋਵਾਲ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਚਲਾ ਕੇ ਰਿਹਾ ਸੀ, ਨੇ ਮੋਟਰਸਾਈਕਲ ਵਿਚ ਟੱਕਰ ਮਾਰ ਦਿੱਤੀ। ਟੱਕਰ ਵੱਜਣ ਨਾਲ ਸੁਰਿੰਦਰ ਜ਼ਖਮੀ ਹੋ ਗਿਆ।  ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 
 


Related News