ਸਤਲੁਜ ਦਰਿਆ ’ਚ ਦੋਸਤਾਂ ਨਾਲ ਨਹਾਉਣ ਗਏ 10ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ, ਮਾਪੇ ਰੋ-ਰੋ ਹੋਏ ਬੇਹਾਲ

05/25/2022 3:44:04 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਨਜ਼ਦੀਕੀ ਪਿੰਡ ਸ਼ਾਹਪੁਰ ਬੇਲਾ ਵਿਖੇ ਸਤਲੁਜ ਦਰਿਆ ’ਚ ਡੁੱਬਣ ਕਾਰਨ ਇਕ 10ਵੀਂ ਜਮਾਤ ਦੇ 15 ਸਾਲਾ ਵਿਦਿਆਰਥੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਫ਼ਸਰ ਏ. ਐੱਸ. ਆਈ. ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸ੍ਰੀ ਕੀਰਤਪੁਰ ਸਾਹਿਬ ਤੋਂ ਸ਼ਾਹਪੁਰ ਬੇਲਾ ਨੂੰ ਜਾਂਦੇ ਰਸਤੇ ’ਚ ਸਤਲੁਜ ਦਰਿਆ ’ਤੇ ਬਣੇ ਲੋਹੇ ਦੇ ਪੁਲ ਦੇ ਨੇੜੇ ਦਰਿਆ ’ਚ ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ ’ਚ ਇਕ ਮੁੰਡਾ ਰੁੜ੍ਹ ਗਿਆ ਹੈ, ਜਿਸ ਤੋਂ ਬਾਅਦ ਮੌਕੇ ’ਤੇ ਜਾ ਕੇ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਗਈ ਤਾਂ ਪਤਾ ਲੱਗਾ ਕਿ ਉਕਤ ਨੌਜਵਾਨ ਦਾ ਨਾਮ ਸੋਨੂੰ (15) ਪੁੱਤਰ ਵਿਜੈਪਾਲ ਵਾਸੀ ਨੂਰਪੁਰਬੇਦੀ ਜੋ ਦਸਵੀਂ ਜਮਾਤ ’ਚ ਪੜ੍ਹਦਾ ਸੀ। ਉਥੇ ਹੀ ਸੋਨੂੰ ਦੇ ਮਾਂਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। 

ਇਹ ਵੀ ਪੜ੍ਹੋ: ਮਾਂ ਨੂੰ ਆਇਆ ਫੋਨ, ਦੋਸਤਾਂ ਨਾਲ ਦਿੱਲੀ ਜਾ ਰਿਹੈ , ਬਾਅਦ ’ਚ ਲਾਸ਼ ਬਣ ਪਰਤੇ ਪੁੱਤ ਨੂੰ ਵੇਖ ਉੱਡੇ ਹੋਸ਼

ਆਪਣੇ ਗੁਆਂਢ ਦੇ ਕੁਝ ਨੌਜਵਾਨਾਂ ਨਾਲ ਰਲ ਕੇ ਨਹਾਉਣ ਲਈ ਸਤਲੁਜ ਦਰਿਆ ਪਿੰਡ ਸ਼ਾਹਪੁਰ ਬੇਲਾ ਨਜ਼ਦੀਕ ਆਏ ਸਨ। ਨਹਾਉਂਦੇ ਸਮੇਂ ਅਚਾਨਕ ਸੋਨੂੰ ਪੁੱਤਰ ਵਿਜੈਪਾਲ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਿਆ, ਜਿਸ ਦੀ ਲਾਸ਼ ਬਾਅਦ ’ਚ ਦਰਿਆ ’ਚੋਂ ਥੋੜ੍ਹਾ ਅੱਗੇ ਜਾ ਕੇ ਮਿਲ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਸਾਊਦੀ ਅਰਬ ’ਚ ਫਸੇ ਨੌਜਵਾਨਾਂ ਦੀ ਵੀਡੀਓ ਵਾਇਰਲ, ਹੱਡਬੀਤੀ ਦੱਸ CM ਮਾਨ ਤੋਂ ਲਾਈ ਮਦਦ ਦੀ ਗੁਹਾਰ

 

shivani attri

This news is Content Editor shivani attri