ਸਿਹਤ ਕੇਂਦਰ ''ਚ ਵੱਡੀ ਲਾਪਰਵਾਹੀ ਕਾਰਨ ਮਾਂ ਤੇ ਨਵ-ਜੰਮੇ ਬੱਚੇ ਦੀ ਮੌਤ

06/27/2017 3:51:31 PM

ਫਤਿਹਗੜ੍ਹ — ਜੇਲ ਦੇ ਪਿੰਡ ਚਨਾਰਥਲ ਕਲਾਂ 'ਚ ਸਥਿਤ ਔਰਤ ਸਿਹਤ ਕੇਂਦਰ 'ਚ ਵਿਭਾਗ ਦੀ ਲਾਪਰਵਾਹੀ ਕਾਰਨ ਪਹਿਲਾਂ ਬੱਚਾ ਤੇ ਫਿਰ ਮਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਸਿਹਤ ਵਿਭਾਗ ਖਿਲਾਫ ਭੜਕੇ ਪੀੜਤ ਪਰਿਵਾਰ ਦੇ ਮੈਂਬਰਾਂ ਤੇ ਇਲਾਕਾ ਨਿਵਾਸੀਆਂ ਨੇ ਰੁੜਕੀ ਅੱਡੇ 'ਚ ਧਰਨਾ ਲਗਾ ਕੇ ਨਾਅਰੇਬਾਜੀ ਕੀਤੀ। ਇਸ ਦੌਰਾਨ ਪਹੁੰਚੇ ਪ੍ਰਸ਼ਾਸਨਿਕ ਅਮਲੇ ਵਲੋਂ ਲਾਪਰਵਾਹ ਡਾਕਟਰ ਤੇ ਸਟਾਫ ਖਿਲਾਫ ਕਾਨੂੰਨੀ ਕਾਰਵਾਈ ਦਾ ਵਿਸ਼ਵਾਸ ਦਿਵਾ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ।