ਵਿਆਹੁਤਾ ਦੀ ਭੇਤਭਰੀ ਹਾਲਤ ’ਚ ਮੌਤ

06/22/2018 2:17:52 AM

ਟਾਂਡਾ  ਉਡ਼ਮੁਡ਼, (ਪੰਡਿਤ)- ਪਿੰਡ ਫੱਤਾ ਕੁੱਲਾ ਵਿਚ ਅੱਜ ਸਵੇਰੇ ਇਕ ਵਿਆਹੁਤਾ ਦੀ ਭੇਤਭਰੀ ਹਾਲਤ ਵਿਚ ਜ਼ਹਿਰੀਲੀ ਦਵਾਈ ਨਿਗਲਣ ਨਾਲ ਮੌਤ ਹੋ ਗਈ। ਮ੍ਰਿਤਕ ਅੌਰਤ ਦੇ ਪਿਤਾ ਨੇ ਉਸਦੀ ਧੀ ਨੂੰ ਉਸਦੇ ਪਤੀ ਅਤੇ ਚਾਰ ਹੋਰ ਲੋਕਾਂ ਵੱਲੋਂ ਜ਼ਹਿਰ ਦੇਕੇ ਮਾਰਨ ਦਾ ਦੋਸ਼ ਲਾਇਆ ਹੈ।  ਮ੍ਰਿਤਕਾ ਦੀ ਪਛਾਣ ਕਮਲ ਕੌਰ ਪੁੱਤਰੀ ਹੀਰਾ ਸਿੰਘ ਨਿਵਾਸੀ ਮਾਡ਼ੀ ਬੁੱਚੀਆਂ ਦੇ ਰੂਪ ਵਿਚ ਹੋਈ ਹੈ।
ਅੱਜ ਸਵੇਰੇ ਸੂਚਨਾ ਮਿਲਣ ’ਤੇ ਟਾਂਡਾ ਪੁਲਸ ਨੇ ਮੌਕੇ ’ਤੇ ਜਾ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਟਾਂਡਾ ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਕਮਲ ਕੌਰ ਦੇ ਪਿਤਾ ਹੀਰਾ ਸਿੰਘ ਦੱਸਿਆ ਕਿ ਉਸਦੀ ਧੀ ਕਮਲ ਕੌਰ ਦਾ ਵਿਆਹ 19 ਸਾਲ ਪਹਿਲਾਂ ਹੀਰਾ ਸਿੰਘ ਪੁੱਤਰ ਅਮਰਜੀਤ ਸਿੰਘ ਨਿਵਾਸੀ ਫੱਤਾ ਕੁੱਲਾ ਨਾਲ ਹੋਇਆ ਸੀ ਅਤੇ ਉਸਦੇ ਚਾਰ ਬੇਟੇ ਹਨ।
ਹੀਰਾ ਸਿੰਘ ਨੇ ਦੱਸਿਆ ਕਿ ਉਸਦਾ ਜਵਾਈ ਨਸ਼ੇ ਦਾ ਆਦੀ ਹੈ ਅਤੇ ਪਿੰਡ ਨਿਵਾਸੀ ਇਕ ਅੌਰਤ ਨਾਲ ਨਜਾਇਜ਼ ਸੰਬੰਧ ਸਨ, ਜਿਸ ਬਾਰੇ ਉਸਦੀ ਬੇਟੀ ਨੇ ਉਨ੍ਹਾਂ ਨੂੰ ਦੱਸਿਆ ਸੀ। ਉਸਦੀ ਧੀ ਨੂੰ ਉਸਦਾ ਪਤੀ ਹੀਰਾ ਸਿੰਘ, ਰਿੰਪੀ, ਰੂਡ਼ਾ ਸਿੰਘ ਪੁੱਤਰ ਕਾਮਰੇਡ, ਸੱਜਣ ਸਿੰਘ ਪੁੱਤਰ ਅਮਰਜੀਤ ਸਿੰਘ ਅਤੇ ਬੱਬੀ ਪੁੱਤਰ ਸੱਜਣ ਸਿੰਘ ਅਕਸਰ ਤੰਗ ਪ੍ਰੇਸ਼ਾਨ ਕਰਦੇ ਸਨ।
ਤਿੰਨ ਸਾਲ ਪਹਿਲਾਂ ਹੀਰਾ ਸਿੰਘ ਨੇ ਉਕਤ ਲੋਕਾਂ ਨਾਲ ਰਲਕੇ ਉਸਦੀ ਧੀ ਨੂੰ ਫਾਹਾ ਦੇਣ ਦੀ ਕੋਸ਼ਿਸ਼ ਕੀਤੀ ਸੀ। ਹੀਰਾ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਸਦੇ ਜਵਾਈ ਨੇ ਸਵੇਰੇ 10 ਵਜੇ ਉਸਨੂੰ ਫੋਨ ਕਰਕੇ ਦੱਸਿਆ ਕਿ ਕਮਲ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ। ਜਦੋਂ ਉਹ ਆਪਣੇ ਪੁੱਤਰਾਂ ਸਮੇਤ ਮੌਕੇ ’ਤੇ ਪਹੁੰਚੇ ਤਾਂ ਕਮਲ ਦੀ ਲਾਸ਼ ਮੰਜੇ ’ਤੇ ਪਈ ਸੀ ਅਤੇ ਉਸਦਾ ਜਵਾਈ ਮੌਕੇ ਤੋਂ ਫਰਾਰ ਸੀ।
ਅਦ ਵਿਚ ਕਮਲ ਕੌਰ ਦੇ ਪਿਤਾ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਦੋਸ਼ ਲਾਇਆ ਕਿ ਉਸਦੀ ਧੀ ਨੂੰ ਜ਼ਬਰਦਸਤੀ ਉਸਦੇ ਜਵਾਈ ਹੀਰਾ ਸਿੰਘ ਅਤੇ ਉਕਤ ਲੋਕਾਂ ਨੇ ਜ਼ਹਿਰੀਲੀ ਚੀਜ਼ ਖੁਅਾ ਕੇ ਮਾਰਿਆ ਹੈ। ਪੁਲਸ ਨੇ ਅੱਜ ਦੇਰ ਸ਼ਾਮ ਉਕਤ ਦੋਸ਼ੀਆਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।