ਜ਼ਹਿਰੀਲੀ ਚੀਜ਼ ਖਾਣ ਨਾਲ ਆਟੋ ਚਾਲਕ ਦੀ ਮੌਤ

09/24/2017 6:16:24 AM

ਜਲੰਧਰ(ਜ. ਬ.)-ਰਾਮਾ ਮੰਡੀ ਇਲਾਕੇ ਵਿਚ ਇਕ ਆਟੋ ਚਾਲਕ ਨੇ ਸ਼ੱਕੀ ਹਾਲਤ 'ਚ ਜ਼ਹਿਰੀਲੀ ਚੀਜ਼ ਖਾ ਲਈ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਆਟੋ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜਿੰਦਰ ਪੁੱਤਰ ਅਸ਼ੋਕ ਕੁਮਾਰ ਵਾਸੀ ਦਕੋਹਾ ਵਜੋਂ ਹੋਈ ਹੈ। ਉਸ ਦੇ ਮਾਮਾ ਰਾਕੇਸ਼ ਨੇ ਦੱਸਿਆ ਕਿ ਉਸ ਨੂੰ ਕਿਤਿਓਂ ਪਤਾ ਲੱਗਾ ਹੈ ਕਿ ਰਾਜਿੰਦਰ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ, ਜਿਸ ਤੋਂ ਬਾਅਦ ਉਹ ਤੁਰੰਤ ਰਾਮਾ ਮੰਡੀ ਇਲਾਕੇ ਵਿਚ ਪਹੁੰਚੇ ਅਤੇ ਰਾਜਿੰਦਰ ਨੂੰ ਹਸਪਤਾਲ ਪਹੁੰਚਾਇਆ। ਉਥੇ ਮਾਮਲੇ ਦੀ ਜਾਂਚ ਪੁਲਸ ਵਲੋਂ ਦੇਰ ਰਾਤ ਤੱਕ ਜਾਰੀ ਸੀ।