ਮੋਟਰ ਚਲਾਉਣ ਵੇਲੇ ਕਿਸਾਨ ਨੂੰ ਲੱਗਿਆ ਕਰੰਟ, ਮੌਤ

07/20/2017 1:39:43 AM

ਲਹਿਰਾਗਾਗਾ(ਜਿੰਦਲ, ਗਰਗ)-ਸ਼ਹਿਰ ਦੇ ਬਿਲਕੁਲ ਨਾਲ ਲੱਗਦੇ ਪਿੰਡ ਖਾਈ ਵਿਖੇ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ । ਜਾਣਕਾਰੀ ਅਨੁਸਾਰ ਤੀਰਥ ਸਿੰਘ ਸਵੇਰੇ ਕਰੀਬ ਪੰਜ ਵਜੇ ਖੇਤ ਵਿਚ ਫਸਲ ਨੂੰ ਪਾਣੀ ਦੇਣ ਲਈ ਮੋਟਰ ਚਲਾਉਣ ਲੱਗਾ ਤਾਂ ਮੋਟਰ ਵਾਲੀ ਤਾਰ ਤੋਂ ਉਸਨੂੰ ਜ਼ੋਰਦਾਰ ਕਰੰਟ ਲੱਗਿਆ। ਕਰੰਟ ਲੱਗਣ ਤੋਂ ਬਾਅਦ ਉਹ ਜੀਰੀ ਲੱਗੇ ਖੇਤ ਵਿਚ ਡਿੱਗ ਪਿਆ । ਇਸ ਘਟਨਾ ਦਾ ਪਤਾ ਉਸਦੇ ਗੁਆਂਢੀ ਨੂੰ ਉਸ ਸਮੇਂ ਲੱਗਾ ਜਦੋਂ ਉਹ ਆਪਣੇ ਖੇਤ ਆਇਆ ਤਾਂ ਉਸ ਨੇ ਤੁਰੰਤ ਤੀਰਥ ਸਿੰਘ ਦੇ ਪਰਿਵਾਰ ਨੂੰ ਇਸਦੀ ਜਾਣਕਾਰੀ ਦਿੱਤੀ ਪਰ ਉਦੋਂ ਤਕ ਉਸਦੀ ਮੌਤ ਹੋ ਚੁੱਕੀ ਸੀ । ਏ. ਐੱਸ. ਆਈ. ਗੁਰਸੇਵਕ ਸਿੰਘ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਮੂਣਕ ਵਿਖੇ ਭੇਜ ਦਿੱਤਾ ।