95 ਲੱਖ ''ਚ ਚੀਤੇ ਦਾ ਬੱਚਾ ਵੇਚਣ ਦੀ ਚੱਲ ਰਹੀ ਸੀ ਡੀਲ, ਮੋਬਾਇਲ ਚੈੱਕ ਕਰਨ ''ਤੇ ਹੋਏ ਵੱਡੇ ਖ਼ੁਲਾਸੇ

07/07/2023 6:46:05 PM

ਕਰਤਾਰਪੁਰ (ਸਾਹਨੀ) : ਕਰਤਾਰਪੁਰ ਪੁਲਸ ਅਤੇ ਜੰਗਲਾਤ ਮਹਿਕਮੇ ਨੇ ਸਾਂਝੇ ਆਪਰੇਸ਼ਨ ਦੌਰਾਨ ਜੰਗਲੀ ਜੀਵਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। 95 ਲੱਖ 'ਚ ਚੀਤੇ ਦੇ ਬੱਚੇ ਨੂੰ ਆਨਲਾਈਨ ਵੇਚਣ ਦੀ ਕੋਸ਼ਿਸ਼ ਕਰ ਰਹੇ ਗਿਰੋਹ ਦੇ ਤਿੰਨ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਦੋ ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਪਰ ਫ਼ਿਲਹਾਲ ਅਧਿਕਾਰਿਕ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਹੋ ਸਕੀ। 

ਇਹ ਵੀ ਪੜ੍ਹੋ : ਅਕਾਲੀ ਦਲ-ਭਾਜਪਾ ਗਠਜੋੜ 'ਤੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ

ਪੰਜਾਬ ਸਰਕਾਰ ਦੇ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਵਣ ਰੇਂਜ ਅਫ਼ਸਰ, ਜਸਵੰਤ ਸਿੰਘ ਦੀ ਸ਼ਿਕਾਇਤ ’ਤੇ ਸਥਾਨਕ ਪੁਲਸ ਨੇ 3 ਨੌਜਵਾਨਾਂ ਖ਼ਿਲਾਫ਼ ਜੰਗਲੀ ਜੀਵ ਸੁਰੱਖਿਆ ਕਾਨੂੰਨ ਦੀਆਂ 10 ਵੱਖ-ਵੱਖ ਧਾਰਾਵਾਂ ਅਧੀਨ ਬੀਤੀ ਦੇਰ ਰਾਤ ਮਾਮਲਾ ਦਰਜ ਕਰ ਲਿਆ ਸੀ। ਇਸ ਸਬੰਧੀ ਥਾਣਾ ਮੁਖੀ ਇੰਸ. ਰਮਨਦੀਪ ਸਿੰਘ ਨੇ ਦੱਸਿਆ ਕਿ ਵਣ ਰੇਂਜ ਅਫਸਰ, ਜੰਗਲੀ ਜੀਵ ਰੇਂਜ, ਜਲੰਧਰ ਵੱਲੋਂ ਜੰਗਲੀ ਜੀਵਾਂ ਦੀ ਤਸਕਰੀ ਤੇ ਗ਼ੈਰ-ਕਾਨੂੰਨੀ ਢੰਗ ਨਾਲ ਆਨਲਾਈਨ ਤੇ ਨਿੱਜੀ ਤੌਰ 'ਤੇ ਜੰਗਲੀ ਜੀਵਾਂ ਨੂੰ ਖ਼ਰੀਦ-ਵੇਚ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਕਿ ਇਸ ਵਿਭਾਗ ਨੂੰ ਪਿਛਲੇ ਦਿਨੀ ਗੁਪਤ ਸੂਚਨਾ ਮਿਲੀ ਕਿ ਕੁਝ ਵਿਅਕਤੀ ਚੀਤੇ ਦਾ ਬੱਚਾ ਆਨਲਾਈਨ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ 95 ਲੱਖ ’ਚ ਵੇਚਿਆ ਜਾਣਾ ਸੀ। 

ਇਹ ਵੀ ਪੜ੍ਹੋ : ਜੀਂਸ ਤੇ ਟੀ-ਸ਼ਰਟ ਪਾ ਕੇ ਦਫ਼ਤਰ ਨਹੀਂ ਆ ਸਕਦੇ ਮੁਲਾਜ਼ਮ, ਸਿੱਖਿਆ ਮਹਿਕਮੇ ਵੱਲੋਂ ਨਿਰਦੇਸ਼ ਜਾਰੀ

ਇਕੱਠੀ ਕੀਤੀ ਜਾਣਕਾਰੀ ’ਚ ਪਤਾ ਲਾ ਕੇ ਇਲਾਕੇ ਦੇ ਪਿੰਡ ਨੌਗੱਜਾ ਦੇ ਵਸਨੀਕ ਮਨੀਸ਼ ਕੁਮਾਰ ਪੁੱਤਰ ਰਿਤੇਸ਼ ਕੁਮਾਰ, ਜੋ ਕਿ ‘ਦਿ ਪੈੱਟ ਕਲੱਬ’ ਨਾਂ ਦੀ ਦੁਕਾਨ ਕਿਸ਼ਨਗੜ੍ਹ ਅੱਡੇ ’ਚ ਚਲਾਉਂਦਾ ਹੈ। ਉਸ ਵੱਲੋਂ ਅਨਮੋਲ ਕੁਮਾਰ ਪੁੱਤਰ ਸੇਵਕ ਰਾਮ ਬਸਤੀ ਸ਼ੇਖ ਜਲੰਧਰ ਤੇ ਦੀਪਾਂਸ਼ੂ ਅਰੋੜਾ (ਅਰੋੜਾ ਕ੍ਰਿਏਸ਼ਨ ਸਟੂਡੀਓ) ਚੀਮਾ ਚੌਂਕ ਜਲੰਧਰ ਨਾਲ ਮਿਲ ਕੇ ਚੀਤੇ ਦਾ ਬੱਚਾ ਤੇ ਹੋਰ ਜੰਗਲੀ ਜੀਵ ਜਿਵੇਂ ਕਿ ਮੋਰ ਦੇ ਬੱਚੇ, ਬਾਜ, ਕੱਛੂਕੁੰਮੇ, ਮਕਾਓ ਤੇ ਰਾਅ ਤੋਤੇ ਵੇਚਣ/ਖ਼ਰੀਦਣ ਦਾ ਕੰਮ ਕਰਦੇ ਹਨ। ਇਨ੍ਹਾਂ ਕੋਲੋਂ ਪੁੱਛ ਪੜਤਾਲ ਤੇ ਉਨ੍ਹਾਂ ਦੇ ਮੋਬਾਇਲ ਚੈੱਕ ਕਰਨ ’ਤੇ ਪਤਾ ਲੱਗਾ ਕਿ ਇਹ ਵਿਅਕਤੀ ਗ਼ੈਰ-ਕਾਨੂੰਨੀ ਢੰਗ ਨਾਲ ਜੰਗਲੀ ਜੀਵਾਂ ਨੂੰ ਖ਼ਰੀਦਣ/ਵੇਚਣ ਦਾ ਕਾਰੋਬਾਰ ਕਰਦੇ ਹਨ ਅਤੇ ਪਹਿਲਾਂ ਵੀ ਕਈ ਜੀਵਾਂ ਨੂੰ ਵੇਚ ਚੁੱਕੇ ਹਨ। ਹੁਣ ਵਟਸਐਪ ਗਰੁੱਪਾਂ 'ਚ ਚੀਤੇ ਦੇ ਬੱਚੇ ਨੂੰ 95 ਲੱਖ 'ਚ ਵੇਚਣ ਲਈ ਡੀਲ ਚੱਲ ਰਹੀ ਹੈ ਤੇ ਸੂਚਨਾ ਮਿਲਣ 'ਤੇ ਕੀਤੀ ਕਾਰਵਾਈ 'ਚ ਵੱਡੇ ਖ਼ੁਲਾਸੇ ਹੋਏ ਹਨ।

ਇਹ ਵੀ ਪੜ੍ਹੋ :  ਦੁਖਦਾਇਕ ਖ਼ਬਰ : ਰਿਸ਼ਤੇਦਾਰਾਂ ਤੋਂ ਤੰਗ ਆ ਕੇ ਪੰਜਾਬੀ ਗਾਇਕ ਨੇ ਕੀਤੀ ਖ਼ੁਦਕੁਸ਼ੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Harnek Seechewal

This news is Content Editor Harnek Seechewal