ਪਤਨੀ ਦਾ ਸ਼ਰਮਨਾਕ ਕਾਰਾ,  ਪਿਤਾ ਤੇ ਭਰਾ ਨਾਲ ਮਿਲ ਕੇ ਪਤੀ ''ਤੇ ਕਰਵਾਇਆ ਹਮਲਾ

03/21/2020 2:36:33 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਪਿੰਡ ਜਲਾਲਪੁਰ ਵਿਖੇ ਬੀਤੇ ਦਿਨੀਂ ਇਕ ਔਰਤ ਵੱਲੋਂ ਆਪਣੇ ਪਿਤਾ, ਭਰਾ ਅਤੇ ਹੋਰਨਾਂ ਦੀ ਮਦਦ ਨਾਲ ਆਪਣੇ ਪਤੀ 'ਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਕੁੱਟਮਾਰ ਦਾ ਸ਼ਿਕਾਰ ਹੋਏ ਹਰਜਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਨਿਵਾਸੀ ਜਲਾਲਪੁਰ ਦੇ ਬਿਆਨ ਦੇ ਆਧਾਰ 'ਤੇ ਉਸ ਦੇ ਸਹੁਰੇ ਲਵਤਾਰ ਸਿੰਘ, ਸਾਲੇ ਅੰਮ੍ਰਿਤਪਾਲ ਸਿੰਘ ਅਤੇ ਪਤਨੀ ਮਨਜੀਤ ਕੌਰ ਨਿਵਾਸੀ ਨੂਰਪੁਰ ਲੁਬਾਣਾ (ਸੁਭਾਨਪੁਰ) ਕਪੂਰਥਲਾ ਦੇ ਨਾਲ-ਨਾਲ 9 ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਧਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਹੈ। 

ਪੰਜਾਬ 'ਚ ਕੋਰੋਨਾ ਦਾ ਕਹਿਰ, ਹੁਣ ਗੜ੍ਹਸ਼ੰਕਰ 'ਚ ਮਿਲਿਆ ਪਾਜ਼ੀਟਿਵ ਮਰੀਜ਼

ਪੁਲਸ ਨੂੰ ਦਿੱਤੇ ਆਪਣੇ ਬਿਆਨਾਂ 'ਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਗਲਤ ਕੰਮ ਕਰਨ ਤੋਂ ਰੋਕਦਾ ਹੈ, ਜਿਸ ਦੀ ਰੰਜਿਸ਼ ਨੂੰ ਲੈ ਕੇ ਉਹ ਲਗਾਤਾਰ ਉਸ ਨਾਲ ਲੜਾਈ-ਝਗੜਾ ਕਰਦੀ ਰਹਿੰਦੀ ਹੈ। ਹੁਣ ਉਹ ਜਦੋਂ ਮਲੇਸ਼ੀਆ ਤੋਂ ਆਇਆ ਹੋਇਆ ਹੈ ਫਿਰ ਉਹੀ ਸਿਲਸਿਲਾ ਚੱਲ ਰਿਹਾ ਸੀ। 

ਉਸ ਨੇ ਦੱਸਿਆ ਕਿ 16 ਮਾਰਚ ਨੂੰ ਜਦੋਂ ਉਹ ਆਪਣੇ ਦੋਸਤ ਸੁਰਜੀਤ ਸਿੰਘ ਦੀ ਦੁਕਾਨ ਤੋਂ ਬੇਗੋਵਾਲ ਸਾਈਡ ਵੱਲ ਨੂੰ ਕੂੜਾ ਸੁੱਟਣ ਗਏ ਤਾਂ ਰਾਤ ਸਾਢੇ ਨੌਂ ਵਜੇ ਦੇ ਕਰੀਬ ਉਕਤ ਮੁਲਜ਼ਮਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਸ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉਸ ਨੂੰ ਉਸ ਦੇ ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ। ਪੁਲਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣੇਦਾਰ ਤਾਰਾ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ। 
ਇਹ ਵੀ ਪੜ੍ਹੋ : ਮੋਹਾਲੀ 'ਚ 'ਕੋਰੋਨਾ ਵਾਇਰਸ' ਦੇ 3 ਨਵੇਂ ਕੇਸ ਆਏ ਸਾਹਮਣੇ, ਲੋਕਾਂ 'ਚ ਫੈਲੀ ਦਹਿਸ਼ਤ

shivani attri

This news is Content Editor shivani attri