ਜਲੰਧਰ ਵਿਖੇ ਢਿੱਲਵਾਂ ਚੌਂਕ ’ਚ ਦਿਨ-ਦਿਹਾੜੇ ਚੱਲੀਆਂ ਕਿਰਪਾਨਾਂ, ਦਾਤਰ ਤੇ ਚਾਕੂ, ਸਹਿਮੇ ਲੋਕ

08/08/2022 11:41:10 AM

ਜਲੰਧਰ (ਮਹੇਸ਼)- ਰਾਮਾ ਮੰਡੀ ਹੁਸ਼ਿਆਰਪੁਰ ਰੋਡ ਢਿੱਲਵਾਂ ਚੌਕ ’ਚ ਵਾਰਡ ਨੰ. 9 ਦੀ ਮਹਿਲਾ ਕਾਂਗਰਸੀ ਕੌਂਸਲਰ ਦੇ ਪਤੀ ਗੁਰਨਾਮ ਸਿੰਘ ਮੁਲਤਾਨੀ ਦੀ ਦੁਕਾਨ ਦੇ ਬਿਲਕੁਲ ਬਾਹਰ ਐਤਵਾਰ ਨੂੰ ਦਿਨ-ਦਿਹਾੜੇ ਕਿਰਪਾਨਾਂ, ਦਾਤਰ ਅਤੇ ਚਾਕੂ ਚੱਲਦੇ ਵੇਖ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਰਾਹਗੀਰ ਵੀ ਸਹਿਮੇ ਹੋਏ ਉਥੋਂ ਲੰਘ ਰਹੇ ਸਨ। ਤੇਜ਼ਧਾਰ ਹਥਿਆਰਾਂ ਨਾਲ ਲੈਸ 10 ਤੋਂ 15 ਹਮਲਾਵਰਾਂ ਨੇ ਬਰੇਜ਼ਾ ਗੱਡੀ ’ਚ ਸਵਾਰ ਨੌਜਵਾਨਾਂ ’ਤੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਗੱਡੀ ਦੇ ਸਾਰੇ ਸ਼ੀਸ਼ੇ ਵੀ ਤੋੜ ਦਿੱਤੇ। ਹਮਲਾ ਕਰਨ ਤੋਂ ਬਾਅਦ ਹਮਲਾਵਰ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਗੰਭੀਰ ਰੂਪ ’ਚ ਜ਼ਖ਼ਮੀ ਨੌਜਵਾਨਾਂ ਨੂੰ ਰਾਮਾ ਮੰਡੀ ਦੇ ਜੌਹਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ। 

ਇਹ ਵੀ ਪੜ੍ਹੋ: ਮਾਤਾ ਨੈਣਾ ਦੇਵੀ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ, 32 ਜ਼ਖ਼ਮੀ

ਜ਼ਖ਼ਮੀ ਨੌਜਵਾਨ ਜਲੰਧਰ ਦੇ ਅਰਬਨ ਅਸਟੇਟ ਏਰੀਏ ਦੇ ਦੱਸੇ ਜਾ ਰਹੇ ਹਨ। ਹਮਲੇ ਦੇ ਪਿੱਛੇ ਕੋਈ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਹਮਲੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਰਾਮਾ ਮੰਡੀ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਵਾਰਦਾਤ ਵਾਲੀ ਜਗ੍ਹਾ ’ਤੇ ਖੂਨਵੀ ਡੁੱਲਿਆ ਪਿਆ ਸੀ। ਪੁਲਸ ਨੇ ਹਮਲਾਵਰਾਂ ਵੱਲੋਂ ਜ਼ਖ਼ਮੀ ਕੀਤੇ ਨੌਜਵਾਨਾਂ ਦੀ ਤੋੜੀ ਗਈ ਗੱਡੀ ਆਪਣੇ ਕਬਜ਼ੇ ’ਚ ਲੈ ਲਈ ਅਤੇ ਉਨ੍ਹਾਂ ਦੀ ਤਲਾਸ਼ ’ਚ ਛਾਪੇਮਾਰੀ ਸ਼ੁਰੂ ਕਰ ਦਿੱਤੀ। ਮੌਕੇ ਤੋਂ ਪੁਲਸ ਨੇ ਹਮਲਾਵਰਾਂ ਦਾ ਇਕ ਚਾਕੂ ਵੀ ਬਰਾਮਦ ਕੀਤਾ। ਪੁਲਸ ਨੇੜੇ-ਤੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਵੀ ਚੈੱਕ ਕਰ ਰਹੀ ਹੈ।

ਇਹ ਵੀ ਪੜ੍ਹੋ: ਸਖ਼ਤੀ ਦੇ ਬਾਵਜੂਦ ਸੂਬੇ ਦੀਆਂ ਜੇਲ੍ਹਾਂ ’ਚੋਂ ਮੋਬਾਇਲਾਂ ਦੀ ਬਰਾਮਦਗੀ ਨੇ ਵਧਾਈ ਸਰਕਾਰ ਦੀ ਚਿੰਤਾ

1 ਕਿਲੋਮੀਟਰ ਦੂਰੀ ’ਤੇ ਵਿਧਾਇਕ ਰਮਨ ਅਰੋੜਾ ਕਰ ਰਹੇ ਸਨ ਪਾਰਟੀ ਦਫ਼ਤਰ ਦਾ ਉਦਘਾਟਨ : ਧਾਮੀ
ਇਸ ਘਟਨਾ ਸਬੰਧੀ ਵਾਰਡ ਨੰ. 10 ਦੇ ਇਲਾਕੇ ’ਚ ਰਹਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਖੁਸ਼ਵੰਸ਼ਦੀਪ ਸਿੰਘ ਧਾਮੀ ਨੇ ਆਪਣੀ ਫੇਸਬੁੱਕ ’ਤੇ ਪਾਈ ਪੋਸਟ ’ਚ ਕਿਹਾ ਕਿ ਜਦ ਢਿੱਲਵਾਂ ਚੌਂਕ ’ਚ ਕਿਰਪਾਨਾਂ ਚੱਲ ਰਹੀਆਂ ਸਨ ਉਸੇ ਦੌਰਾਨ ਉੱਥੋਂ ਕਰੀਬ 1 ਕਿਲੋਮੀਟਰ ਦੂਰੀ ’ਤੇ ਕਾਕੀ ਪਿੰਡ ਚੌਕ ਕੋਲ ਸੈਂਟਰਲ ਹਲਕੇ ਦੇ ਮੌਜੂਦਾ ਵਿਧਾਇਕ ਰਮਨ ਅਰੋੜਾ ਆਪਣੀ ਪਾਰਟੀ ਦੇ ਵਾਰਡ ਨੰ. 9 ਨਾਲ ਸਬੰਧਤ ਦਫ਼ਤਰ ਦਾ ਉਦਘਾਟਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜ਼ਿਆਦਾ ਹੈਰਾਨੀ ਇਸ ਗੱਲਦੀ ਹੋਈ ਕਿ ਇਸ ਰਾਜਨੀਤਿਕ ਉਦਘਾਟਨ ਸਮਾਰੋਹ ’ਚ ਇਲਾਕੇ ਦੇ 3 ਜ਼ਿੰਮੇਵਾਰ ਪੁਲਸ ਅਧਿਕਾਰੀ ਅਸ਼ਵਨੀ ਕੁਮਾਰ ਅੱਤਰੀ (ਏ. ਸੀ. ਪੀ. ਸੈਂਟਰਲ), ਇੰਸ. ਨਵਦੀਪ ਸਿੰਘ (ਐੱਸ. ਐੱਚ. ਓ. ਰਾਮਾ ਮੰਡੀ) ਅਤੇ ਮਨੀਸ਼ ਸ਼ਰਮਾ (ਚੌਕੀ ਇੰਚਾਰਜ ਦਕੋਹਾ) ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਜਲੰਧਰ: ਯੂਕੋ ਬੈਂਕ ਲੁੱਟ ਦੇ ਮਾਮਲੇ 'ਚ ਪੁਲਸ ਹੱਥ ਲੱਗਿਆ ਅਹਿਮ ਸੁਰਾਗ, ਲੁਟੇਰਿਆਂ ਨੇ ਬਦਲੇ ਸਨ ਕੱਪੜੇ ਤੇ ਜੁੱਤੀਆਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri