ਰੂਪਨਗਰ: ਸੈਰ ਕਰ ਰਹੇ ਅਕਾਲੀ ਆਗੂ ''ਤੇ ਕਿਰਚ ਨਾਲ ਕੀਤਾ ਹਮਲਾ, ਗੰਭੀਰ ਜ਼ਖ਼ਮੀ

06/15/2020 6:24:13 PM

ਰੂਪਨਗਰ (ਸੱਜਣ ਸੈਣੀ)— ਰੂਪਨਗਰ ਵਿਖੇ ਐੱਸ. ਜੀ. ਪੀ. ਸੀ. ਦੇ ਸਾਬਕਾ ਮੈਂਬਰ ਅਤੇ ਅਕਾਲੀ ਆਗੂ ਗੁਰਿੰਦਰ ਸਿੰਘ ਗੋਗੀ 'ਤੇ ਇਕ ਨੌਜਵਾਨ ਵੱਲੋਂ ਕਿਰਚ ਦੇ ਨਾਲ ਹਮਲਾ ਕੀਤਾ ਗਿਆ ਹੈ। ਗੰਭੀਰ ਜ਼ਖ਼ਮੀ ਹਾਲਤ 'ਚ ਗੁਰਿੰਦਰ ਸਿੰਘ ਗੋਗੀ ਨੂੰ ਰੂਪਨਗਰ ਦੇ ਐਮਰਜੈਂਸੀ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹਨ।

ਰੂਪਨਗਰ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਿਖੇ ਜ਼ੇਰੇ ਇਲਾਜ ਗੁਰਿੰਦਰ ਸਿੰਘ ਗੋਗੀ ਦੇ ਪੇਟ 'ਤੇ ਕਿਰਚ ਨਾਲ ਕੀਤੇ ਹਮਲੇ ਦੌਰਾਨ ਉਹ ਵਾਲ-ਵਾਲ ਬਚ ਗਏ ਪਰ ਕਿਰਚ ਜ਼ਿਆਦਾ ਅੰਦਰ ਚਲੀ ਜਾਂਦੀ ਤਾਂ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਸੀ। ਜ਼ਖ਼ਮੀ ਗੁਰਿੰਦਰ ਸਿੰਘ ਗੋਗੀ ਦੇ ਬਿਆਨਾਂ ਅਤੇ ਹਸਪਤਾਲ ਦੀ ਮੈਡੀਕਲ ਰਿਪੋਰਟ ਦੇ ਬਾਅਦ ਥਾਣਾ ਸਦਰ ਪੁਲਸ ਵੱਲੋਂ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ।

ਸੈਰ ਕਰਦੇ ਹੋਇਆ ਹਮਲਾ
ਹਮਲੇ ਦੌਰਾਨ ਜ਼ਖ਼ਮੀ ਹੋਏ ਅਕਾਲੀ ਲੀਡਰ ਗੁਰਿੰਦਰ ਸਿੰਘ ਗੋਗੀ ਦੇ ਅਨੁਸਾਰ ਇਹ ਹਮਲਾ ਉਦੋਂ ਕੀਤਾ ਗਿਆ ਜਦੋਂ ਉਹ ਆਪਣੇ ਪਿੰਡ ਘਨੌਲੀ ਵਿਖੇ ਸੈਰ ਕਰ ਰਹੇ ਸਨ। ਜ਼ਖ਼ਮੀ ਗੁਰਿੰਦਰ ਸਿੰਘ ਗੋਗੀ ਦੇ ਅਨੁਸਾਰ ਉਨ੍ਹਾਂ ਦੇ ਪਿੰਡ ਦੇ ਇਕ ਨੌਜਵਾਨ ਨੇ ਸੈਰ ਕਰਦੇ ਸਮੇਂ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਹਮਲਾਵਰ ਨੌਜਵਾਨ ਨੂੰ ਸ਼ੱਕ ਸੀ ਕਿ ਉਸ ਖਿਲਾਫ ਪੁਲਸ ਨੂੰ ਕੋਈ ਸ਼ਿਕਾਇਤ ਦਿੱਤੀ ਹੈ ।
ਥਾਣਾ ਸਦਰ ਰੂਪਨਗਰ ਦੇ ਐੱਸ. ਐੱਚ. ਓ. ਰਾਜਪਾਲ ਗਿੱਲ ਨੇ ਦੱਸਿਆ ਕਿ ਪੁਲਸ ਵੱਲੋਂ ਗੁਰਿੰਦਰ ਸਿੰਘ ਗੋਗੀ ਦੇ ਬਿਆਨਾਂ 'ਤੇ ਮੁਲਜ਼ਮ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ।

shivani attri

This news is Content Editor shivani attri