ਉੱਜੜਿਆ ਹੱਸਦਾ-ਵੱਸਦਾ ਪਰਿਵਾਰ, ਲਾਪਤਾ ਹੋਏ ਸਾਢੇ 3 ਸਾਲਾ ਬੱਚੇ ਦੀ ਲਾਸ਼ ਤੀਜੀ ਮੰਜ਼ਿਲ ਤੋਂ ਮਿਲੀ

06/23/2023 6:20:30 PM

ਕਰਤਾਰਪੁਰ (ਸਾਹਨੀ)-ਮੰਗਲਵਾਰ ਸ਼ਾਮ ਸਥਾਨਕ ਗੁਰੂ ਅਰਜਨ ਦੇਵ ਨਗਰ ਦੇ ਬਾਹਰ ਸਥਿਤ ਐੱਸ. ਸੀ. ਓ. ਦੇ ਸਾਹਮਣੇ ਕੱਚੇ ਡੇਰੇ ਲਾ ਕੇ ਬੈਠੇ ਪ੍ਰਵਾਸੀ ਮਜ਼ਦੂਰ ਨਮਕੀਨ ਕੁਮਾਰ ਦੇ ਸਾਢੇ 3 ਸਾਲਾ ਪੁੱਤਰ ਗੁੱਡੂ ਲਾਪਤਾ ਹੋ ਗਿਆ ਸੀ। ਵੀਰਵਾਰ ਤੀਜੇ ਦਿਨ ਉਕਤ ਬੱਚੇ ਦੀ ਲਾਸ਼ ਪੁਲਸ ਨੂੰ ਇਕ ਐੱਸ. ਸੀ. ਓ. ਦੀ ਤੀਜੀ ਮੰਜ਼ਿਲ ਤੋਂ ਮਿਲੀ ਹੈ।

ਇਹ ਵੀ ਪੜ੍ਹੋ: ਪੰਜਾਬ ਪਾਵਰਕਾਮ ਦੀ ਵੱਡੀ ਉਪਲੱਬਧੀ: PSPCL ਨੇ 15000 ਮੈਗਾਵਾਟ ਦੀ ਡਿਮਾਂਡ ਪੂਰੀ ਕਰਕੇ ਬਣਾਇਆ ਰਿਕਾਰਡ

ਏ. ਐੱਸ. ਆਈ. ਪੱਪੂ ਗਿੱਲ ਨੇ ਦੱਸਿਆ ਕਿ ਪ੍ਰਵਾਸੀ ਮਜ਼ਦੂਰ ਨਮਕੀਨ ਕੁਮਾਰ ਅਤੇ ਉਸ ਦੀ ਪਤਨੀ ਮਾੜੀ ਦੇਵੀ ਮੇਲਿਆਂ ’ਚ ਖਿਡੌਣੇ ਵੇਚਦੇ ਹਨ ਅਤੇ ਪਿਛਲੇ ਦਿਨੀਂ ਟਾਂਡਾ ਵਿਖੇ ਹੋਏ ਇਕ ਮੇਲੇ ਵਿਚ ਖਿਡੌਣੇ ਵੇਚਣ ਤੋਂ ਬਾਅਦ ਸੁਭਾਨਪੁਰ ਦੇ ਮੇਲੇ ਵਿਚ ਜਾਣ ਦੀ ਤਿਆਰੀ ਕਰ ਰਹੇ ਸਨ ਅਤੇ ਇਥੇ ਰੁਕੇ ਸਨ। 20 ਜੂਨ ਮੰਗਲਵਾਰ ਦੀ ਸ਼ਾਮ ਕਰੀਬ 6 ਕੁ ਵਜੇ ਨੂੰ ਉਨ੍ਹਾਂ ਨੂੰ ਆਪਣੇ ਸਾਢੇ ਤਿੰਨ ਸਾਲਾ ਬੱਚੇ ਗੁੱਡੂ ਲੱਬ ਨਹੀਂ ਰਿਹਾ ਸੀ, ਜੋਕਿ ਅਚਾਨਕ ਲਾਪਤਾ ਹੋ ਗਿਆ ਸੀ ਅਤੇ ਕਾਫ਼ੀ ਲੱਭਣ ਦੇ ਬਾਵਜੂਦ ਜਦ ਬੱਚਾ ਨਹੀਂ ਮਿਲਿਆ ਤਾਂ ਬੱਚੇ ਦੇ ਲਾਪਤਾ ਹੋਣ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।

ਥਾਣਾ ਇੰਚਾਰਜ ਰਮਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਜਦੋਂ ਜਾਂਚ ਕੀਤੀ ਤਾਂ ਉਨ੍ਹਾਂ ਨੇ ਇਕ ਸੀ. ਸੀ. ਟੀ. ਵੀ. ’ਚ 20 ਜੂਨ ਨੂੰ ਇਸ ਬੱਚਾ ਨੂੰ ਖੇਡਦੇ ਹੋਏ ਇਸ ਐੱਸ. ਸੀ. ਓ. ਦੀਆਂ ਪੌੜੀਆਂ ਚੜ੍ਹਦਿਆਂ ਵੇਖਿਆ ਗਿਆ, ਜੋ ਸ਼ਾਇਦ ਤੀਜੀ ਮੰਜ਼ਿਲ ਤੱਕ ਜਾ ਪੁੱਜਾ ਸੀ ਪਰ ਅੱਗੇ ਦਾ ਦਰਵਾਜ਼ਾ ਬੰਦ ਸੀ ਅਤੇ ਉਹ ਪੌੜੀਆਂ ਦੀ ਮੌਂਟੀ ’ਤੇ ਠਹਿਰ ਗਿਆ ਸੀ। ਪੁਲਸ ਵੱਲੋਂ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਦੇਰ ਸ਼ਾਮ ਐੱਸ. ਸੀ. ਓ. ਮਾਲਕ ਵੀ ਦੁਕਾਨ ਬੰਦ ਕਰਕੇ ਚਲਾ ਗਿਆ ਹੋਵੇਗਾ ਅਤੇ ਇਕ ਤਾਂ ਰਾਤ ਦਾ ਸਮਾਂ, ਹਨੇਰਾ ਅਤੇ ਗਰਮੀ ਕਾਰਨ ਬੱਚੇ ਦਾ ਉੱਥੇ ਹੀ ਦਮ ਘੁਟ ਗਿਆ ਹੋਵੇਗਾ। ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਸਥਾਨਕ ਸਿਵਲ ਹਸਪਤਾਲ ’ਚ ਰਖਵਾਇਆ ਗਿਆ ਹੈ, ਜਿੱਥੇ ਭਲਕੇ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਵਿਵਾਦਾਂ 'ਚ ਘਿਰੀ ਫ਼ਿਲਮ 'ਆਦਿਪੁਰਸ਼', ਪ੍ਰਭਾਸ-ਸੈਫ ਤੇ ਕ੍ਰਿਤੀ ਸੈਨਨ ਨਹੀਂ ਸਨ ਡਾਇਰੈਕਟਰ ਦੀ ਪਹਿਲੀ ਪਸੰਦ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri