ਰਾਤ ਤੋਂ ਗਾਇਬ ਨੌਜਵਾਨ ਦੀ ਸਵੇਰੇ ਪਾਰਕ 'ਚ ਮਿਲੀ ਲਾਸ਼

10/19/2020 3:36:21 PM

ਚੰਡੀਗੜ੍ਹ (ਸੁਸ਼ੀਲ) : ਰਾਮਦਰਬਾਰ ਫੇਜ਼-1 |ਚ ਰਹਿਣ ਵਾਲੇ ਇਕ ਨੌਜਵਾਨ ਦੀ ਐਤਵਾਰ ਸਵੇਰੇ ਇਲਾਕੇ ਦੇ ਹੀ ਬੱਸ ਸਟੈਂਡ ਕੋਲ ਮੌਜੂਦ ਪਾਰਕ ਵਿਚੋਂ ਲਾਸ਼ ਮਿਲਣ ਨਾਲ ਅਫੜਾ-ਤਫੜੀ ਮਚ ਗਈ। ਪਾਰਕ 'ਚ ਸੈਰ ਕਰਨ ਆਏ ਲੋਕਾਂ ਨੇ ਤੁਰੰਤ ਸੂਚਨਾ ਪੁਲਸ ਨੂੰ ਦਿੱਤੀ ਅਤੇ ਨੌਜਵਾਨ ਨੂੰ ਜੀ. ਐੱਮ. ਸੀ. ਐੱਚ.-32 ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਰਾਮਦਰਬਾਰ ਫੇਜ਼-1 'ਚ ਰਹਿਣ ਵਾਲੇ 26 ਸਾਲਾ ਅਜੇ ਦੇ ਰੂਪ ਵਿਚ ਹੋਈ ਹੈ, ਉਹ ਸੈਕਟਰ-8 ਦੇ ਇਕ ਨਾਮੀ ਸੈਲੂਨ ਵਿਚ ਕੰਮ ਕਰਦਾ ਸੀ ਅਤੇ ਇਥੇ ਪਰਿਵਾਰ ਨਾਲ ਰਹਿ ਰਿਹਾ ਸੀ। ਪੁਲਸ ਨੇ ਲਾਸ਼ ਦਾ ਕੋਰੋਨਾ ਟੈਸਟ ਕਰਾਉਂਦਿਆਂ ਹਸਪਤਾਲ ਦੀ ਮੌਰਚਰੀ ਵਿਚ ਪੋਸਟਮਾਰਟਮ ਲਈ ਲਾਸ਼ ਰਖਵਾ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਸਰੀਰ 'ਤੇ ਸੱਟ ਦੇ ਕੋਈ ਨਿਸ਼ਾਨ ਨਹੀਂ ਮਿਲੇ ਹਨ। ਮੌਤ ਦੇ ਸਹੀ ਕਾਰਣਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ।

ਇਹ ਵੀ ਪੜ੍ਹੋ : ਪਲਾਨਿੰਗ : 12 ਹਜ਼ਾਰ ਮਰੀਜ਼ਾਂ ਨੂੰ ਹੈਂਡਲ ਕਰਨਾ ਸੌਖਾ ਨਹੀਂ :ਪੀ. ਜੀ. ਆਈ. ਡਾਇਰੈਕਟਰ

ਘਰ ਦੇ ਬਾਹਰੋਂ ਹੀ ਚਲਾ ਗਿਆ ਸੀ
ਅਜੇ ਇੱਥੇ ਪਰਿਵਾਰ ਨਾਲ ਰਹਿੰਦਾ ਸੀ। ਰੋਜ਼ ਵਾਂਗ ਉਹ ਸ਼ਨੀਵਾਰ ਸਵੇਰੇ ਵੀ ਚੰਡੀਗੜ੍ਹ ਸੈਕਟਰ-8 ਸਥਿਤ ਸੈਲੂਨ ਵਿਚ ਕੰਮ ਕਰਨ ਗਿਆ ਸੀ। ਪਰਿਵਾਰ ਮੁਤਾਬਕ ਅਜੇ ਕੰਮ ਤੋਂ ਬਾਅਦ ਰਾਤ 8:30 ਵਜੇ ਕਰੀਬ ਘਰ ਦੇ ਬਾਹਰ ਗੱਡੀ ਖੜ੍ਹੀ ਕਰ ਕੇ ਫੋਨ 'ਤੇ ਸੈਕਟਰ-18 ਵਿਚ ਕਿਸੇ ਕੰਮ ਜਾਣ ਦੀ ਗੱਲ ਕਹਿੰਦਿਆਂ ਘਰ ਵਿਚ ਕਿਸੇ ਨੂੰ ਮਿਲੇ ਬਿਨਾਂ ਬਾਹਰੋਂ ਹੀ ਚਲਾ ਗਿਆ ਪਰ ਦੇਰ ਰਾਤ ਤੱਕ ਜਦੋਂ ਉਹ ਘਰ ਨਹੀਂ ਆਇਆ ਤਾਂ ਪਰਿਵਾਰ ਨੂੰ ਚਿੰਤਾ ਹੋ ਗਈ। ਐਤਵਾਰ ਸਵੇਰੇ ਉਨ੍ਹਾਂ ਨੇ ਅਜੇ ਦੀ ਭਾਲ ਸ਼ੁਰੂ ਕੀਤੀ ਹੀ ਸੀ ਕਿ ਪਤਾ ਲੱਗਿਆ ਕਿ ਉਨ੍ਹਾਂ ਦਾ ਪੁੱਤਰ ਰਾਮਦਰਬਾਰ ਬੱਸ ਸਟੈਂਡ ਕੋਲ ਮੌਜੂਦ ਪਾਰਕ ਵਿਚ ਬੇਸੁੱਧ ਹਾਲਤ ਵਿਚ ਪਿਆ ਹੈ। ਉਸ ਨੂੰ ਪਾਰਕ ਵਿਚ ਸੈਰ ਕਰਨ ਆਏ ਲੋਕ ਜੀ. ਐੱਮ. ਸੀ. ਐੱਚ.-32 ਲੈ ਗਏ। ਪਰਿਵਾਰ ਦੇ ਹਸਪਤਾਲ ਪੁੱਜ ਦੇ ਹੀ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਬੇਟੇ ਦੀ ਮੌਤ ਹੋ ਚੁੱਕੀ ਹੈ। ਪਰਿਵਾਰ ਨੂੰ ਸ਼ੱਕ ਹੈ ਕਿ ਕਿਸੇ ਨੇ ਉਨ੍ਹਾਂ ਦੇ ਬੇਟੇ ਨੂੰ ਕੁਝ ਖੁਆ-ਪਿਆ ਕੇ ਉਸ ਦੀ ਹੱਤਿਆ ਕੀਤੀ ਗਈ ਹੈ।

ਇਹ ਵੀ ਪੜ੍ਹੋ : ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਦੇ ਮਾਮਲੇ 'ਚ ਆਪ ਆਗੂ ਨੇ ਸਰਕਾਰ ਤੋਂ ਕੀਤੀ ਮੰਗ

Anuradha

This news is Content Editor Anuradha