ਡੈੱਡ ਫਿਸ਼ਿਸ ਜ਼ਰੀਏ ਵਿਦੇਸ਼ੀ ਮਹਿਲਾ ਕਰ ਰਹੀ ਸੀ ਸਮੱਗਲਿੰਗ ਦਾ ਧੰਦਾ, ਹੋਈ ਕਾਬੂ

01/23/2018 9:01:04 AM

ਜਲੰਧਰ(ਪ੍ਰੀਤ)— ਪੁਲਸ ਨੇ ਇਕ ਅਜਿਹੇ ਧੰਦੇ ਦਾ ਪਰਦਾਫਾਸ਼ ਕੀਤਾ ਹੈ, ਜਿਸ ਨੂੰ ਯੋਗਾਡਾਂ ਦੀ ਰਹਿਣ ਵਾਲੀ ਮਹਿਲਾ ਵੱਲੋਂ ਚਲਾਇਆ ਜਾ ਰਿਹਾ ਸੀ। ਧੰਦੇ ਦਾ ਪਰਦਾਫਾਸ਼ ਕਰਦੇ ਹੋਏ ਪੁਲਸ ਨੇ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਮਰੀਆਂ ਹੋਈਆਂ ਮੱਛੀਆਂ ਦੀ ਵਰਤੋਂ ਸਮੱਗਲਿੰਗ ਦੀ ਸਪਲਾਈ ਕਰਨ 'ਚ ਕਰ ਰਹੀ ਸੀ।

ਇਹ ਮਹਿਲਾ ਇਕ ਅਜਿਹੇ ਗਿਰੋਹ ਦੇ ਨਾਲ ਜੁੜੀ ਹੋਈ ਹੈ, ਜੋ ਮਰੀਆਂ ਹੋਈਆਂ ਮੱਛੀਆਂ 'ਚ ਕੈਪਸੂਲਾਂ ਦੇ ਜ਼ਰੀਏ ਹੈਰੋਇਨ ਭਰ ਕੇ ਸਪਲਾਈ ਕਰ ਰਹੀ ਸੀ। ਫਿਲਹਾਲ ਪੁਲਸ ਵੱਲੋਂ ਉਸ ਤੋਂ ਪੁੱਛਗਿੱਛ ਜਾਰੀ ਹੈ।