ਮੋਹਾਲੀ ''ਚ ਰੇਲਵੇ ਲਾਈਨਾਂ ਤੋਂ ਵਿਅਕਤੀ ਦੀ ਲਾਸ਼ ਬਰਾਮਦ

12/11/2020 3:55:34 PM

ਖਰੜ (ਅਮਰਦੀਪ) : ਇੱਥੇ ਖਰੜ-ਮੋਹਾਲੀ ਰੇਲਵੇ ਲਾਈਨ 'ਤੇ ਸ਼ੁੱਕਰਵਾਰ ਨੂੰ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਸ ਚੌਂਕੀ ਖਰੜ ਦੇ ਇੰਚਾਰਜ ਏ. ਐਸ. ਆਈ. ਜਗਦੇਵ ਸਿੰਘ ਨੇ ਦੱਸਿਆ ਕਿ ਰੇਲਵੇ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਰੇਲਵੇ ਲਾਈਨ ਕਿਨਾਰੇ ਫੱਟੜ ਹਾਲਤ 'ਚ ਪਿਆ ਹੋਇਆ ਹੈ। ਇਸ ਉਪਰੰਤ ਰੇਲਵੇ ਪੁਲਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਦੋਂ ਦੇਖਿਆ ਤਾਂ ਵਿਅਕਤੀ ਦੀ ਮੌਤ ਹੋ ਚੁੱਕੀ ਸੀ।

ਉਸ ਦੀ ਕੋਈ ਸ਼ਨਾਖਤ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੇ ਨੀਲੇ ਰੰਗ ਦੀ ਜੀਨ, ਚਿੱਟੀ ਕਮੀਜ਼ ਅਤੇ ਕਾਲੇ ਰੰਗ ਦੀ ਜੈਕਟ ਪਾਈ ਹੋਈ ਹੈ, ਜਿਸ ਦੀ ਉਮਰ ਕਰੀਬ 40 ਸਾਲਾਂ ਦੀ ਹੈ। ਫਿਲਹਾਲ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਰੇਲਵੇ ਪੁਲਸ ਨੇ ਲਾਸ਼ ਦੀ ਸ਼ਨਾਖਤ ਲਈ 72 ਘੰਟੇ ਸਿਵਲ ਹਸਪਤਾਲ ਖਰੜ ਦੇ ਮੁਰਦਾ ਘਰ 'ਚ ਰਖਵਾ ਦਿੱਤਾ ਹੈ।


 

Babita

This news is Content Editor Babita