ਨਹਿਰ ’ਚੋਂ ਅਣਪਛਾਤੇ ਵਿਅਕਤੀ ਦੀ ਗਲੀ-ਸਡ਼ੀ ਲਾਸ਼ ਮਿਲੀ

07/18/2018 7:26:56 AM

ਮੋਗਾ (ਅਾਜ਼ਾਦ)-ਮੋਗਾ-ਜਲੰਧਰ ਰੋਡ ’ਤੇ ਪਿੰਡ ਮੌਜਗਡ਼੍ਹ ਕੋਲ ਜਾਂਦੀ ਨਹਿਰ ’ਚੋਂ ਇਕ ਅਣਪਛਾਤੇ 30 ਸਾਲਾ ਵਿਅਕਤੀ ਦੀ ਲਾਸ਼ ਗਲੀ ਸਡ਼ੀ ਮਿਲਣ ਦਾ ਪਤਾ ਲੱਗਾ ਹੈ, ਜਿਸ ਨੂੰ ਧਰਮਕੋਟ ਪੁਲਸ ਵੱਲੋਂ ਸਮਾਜ ਸੇਵਾ ਸੁਸਾਇਟੀ ਮੋਗਾ ਦੇ ਸਹਿਯੋਗ ਨਾਲ ਨਹਿਰ ’ਚ ਬਾਹਰ ਕੱਢ ਕੇ ਉਸ ਨੂੰ ਸਿਵਲ ਹਸਪਤਾਲ ਮੋਗਾ ਲਿਆਂਦਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੌਲਦਾਰ ਦਲਬੀਰ ਸਿੰਘ ਨੇ ਦੱਸਿਆ ਕਿ ਸਾਨੂੰ ਅੱਜ ਸਵੇਰੇ ਜਾਣਕਾਰੀ ਮਿਲੀ ਸੀ ਕਿ ਪਿੰਡ ਮੌਜਗਡ਼੍ਹ ਕੋਲ ਜਾਂਦੀ ਨਹਿਰ ’ਚੋਂ ਇਕ ਵਿਅਕਤੀ ਦੀ ਲਾਸ਼ ਤੈਰ ਰਹੀ ਹੈ, ਜੋ ਗਲੀ ਸਡ਼ੀ ਹੈ। ਉਸ ਨੂੰ ਜਾਨਵਰਾਂ ਵੱਲੋਂ ਨੋਚਿਆ ਗਿਆ ਹੈ, ਜਿਸ ’ਤੇ ਅਸੀਂ ਉਥੇ ਪੁੱਜੇ ਅਤੇ ਲਾਸ਼ ਨੂੰ ਕੱਢਿਆ। ਉਨ੍ਹਾਂ ਕਿਹਾ ਕਿ ਲਾਸ਼ ਨੂੰ 72 ਘੰਟੇ ਲਈ ਪਛਾਣ ਵਾਸਤੇ ਰੱਖਿਆ ਗਿਆ ਹੈ। ਲਾਸ਼ ਦੀ ਪਛਾਣ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।