ਛੱਪੜ ''ਚੋਂ ਲਾਸ਼ ਮਿਲਣ ਨਾਲ ਫੈਲੀ ਸਨਸਨੀ

Saturday, Jan 13, 2018 - 06:47 AM (IST)

ਬੀਜਾ(ਬਿਪਨ)-ਸ਼ਹਿਰ ਦੇ ਸਮਰਾਲਾ ਰੋਡ ਸਥਿਤ ਮਾਡਲ ਟਾਊਨ 'ਚ ਰਹਿੰਦੇ ਕੁਲਦੀਪ ਸਿੰਘ (35) ਦੀ ਹੱਤਿਆ ਕਰ ਦਿੱਤੀ ਗਈ । ਹੱਤਿਆ ਤੋਂ ਬਾਅਦ ਕਾਤਲਾਂ ਨੇ ਲਾਸ਼ ਨੂੰ ਮੋਟਰਸਾਈਕਲ ਨਾਲ ਬੰਨ੍ਹ ਕੇ ਨਜ਼ਦੀਕੀ ਪਿੰਡ ਹਰਿਓਂ ਦੇ ਛੱਪੜ 'ਚ ਸੁੱਟ ਦਿੱਤੀ । ਸ਼ੁੱਕਰਵਾਰ ਦੀ ਸਵੇਰ ਲੋਕਾਂ ਨੇ ਛੱਪੜ 'ਚ ਲਾਸ਼ ਦੇਖੀ ਤਾਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਸਦਰ ਪੁਲਸ ਦੇ ਅਧਿਕਾਰੀ ਮੌਕੇ 'ਤੇ ਪੁੱਜੇ । ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ । ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਦੀ ਇਕ ਕਾਲਜ ਕੋਲ ਸਕੂਟਰ ਰਿਪੇਅਰ ਦੀ ਦੁਕਾਨ ਸੀ । ਉਹ ਪਿੰਡ ਕਲਾਲ ਮਾਜਰਾ ਦਾ ਰਹਿਣ ਵਾਲਾ ਸੀ । ਸਾਲ 2011 'ਚ ਪਿੰਡ ਦੀ ਹੀ ਕੁੜੀ ਦੇ ਨਾਲ ਪ੍ਰੇਮ ਵਿਆਹ ਤੋਂ ਬਾਅਦ ਉਸਨੂੰ ਪਰਿਵਾਰ ਵਾਲਿਆਂ ਨੇ ਬੇਦਖ਼ਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਹ ਆਪਣੀ ਪਤਨੀ ਹਰਪ੍ਰੀਤ ਕੌਰ ਨਾਲ ਮਾਡਲ ਟਾਊਨ 'ਚ ਰਹਿੰਦਾ ਸੀ । ਉਸਦਾ ਇਕ ਪੁੱਤਰ ਸ਼ਿਵਪ੍ਰੀਤ ਸਿੰਘ ਤੀਜੀ ਜਮਾਤ 'ਚ ਪੜ੍ਹਦਾ ਹੈ । ਰਾਤ ਕਰੀਬ ਸਾਢੇ 8 ਵਜੇ ਕਿਸੇ ਦਾ ਫੋਨ ਆਉਣ ਤੋਂ ਬਾਅਦ ਉਹ ਉਦੋਂ ਘਰ ਤੋਂ ਚਲਾ ਗਿਆ ਅਤੇ ਵਾਪਸ ਨਹੀਂ ਆਇਆ । ਸਵੇਰੇ ਉਸਦੀ ਲਾਸ਼ ਛੱਪੜ 'ਚੋਂ ਮਿਲੀ, ਜਿਸਨੂੰ ਮੋਟਰਸਾਈਕਲ ਦੇ ਨਾਲ ਬੰਨ੍ਹਿਆ ਹੋਇਆ ਸੀ । ਐੱਸ. ਐੱਚ. ਓ. ਸਦਰ ਵਿਨੋਦ ਕੁਮਾਰ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕੁਲਦੀਪ ਦੀ ਕਾਲ ਡਿਟੇਲ ਖੰਗਾਲੀ ਜਾ ਰਹੀ ਹੈ ।


Related News