ਨਹਿਰ ''ਚੋਂ ਨਗਨ ਅਵਸਥਾ ਵਿਚ ਔਰਤ ਦੀ ਲਾਸ਼ ਬਰਾਮਦ

07/20/2017 5:55:52 AM

ਬਠਿੰਡਾ(ਪਾਇਲ)-ਨਹਿਰ 'ਚੋਂ ਨਗਨ ਅਵਸਥਾ ਵਿਚ ਇਕ ਔਰਤ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਦੀ ਸ਼ਨਾਖਤ ਨਹੀਂ ਹੋ ਸਕੀ ਹੈ। ਜਾਣਕਾਰੀ ਅਨੁਸਾਰ ਬਠਿੰਡਾ-ਨਥਾਣਾ ਮਾਰਗ 'ਤੇ ਪੂਹਲੀ ਨਹਿਰ 'ਚੋਂ ਇਕ ਲਾਸ਼ ਵਹਿੰਦੀ ਨਜ਼ਰ ਆਉਣ 'ਤੇ ਪਿੰਡ ਵਾਸੀਆਂ ਨੇ ਪੁਲਸ ਅਤੇ ਸਹਾਰਾ ਜਨਸੇਵਾ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੇ ਸੰਸਥਾ ਮੈਂਬਰਾਂ ਨੇ ਪੁਲਸ ਦੀ ਹਾਜ਼ਰੀ ਵਿਚ ਲਾਸ਼ ਨਹਿਰ 'ਚੋਂ ਬਾਹਰ ਕੱਢੀ। ਲਾਸ਼ ਔਰਤ ਦੀ ਸੀ ਅਤੇ ਪੂਰੀ ਤਰ੍ਹਾਂ ਨਗਨ ਅਵਸਥਾ ਵਿਚ ਸੀ। ਔਰਤ ਨੇ ਸਿਰਫ ਕਾਲੇ ਰੰਗ ਦੇ ਅੰਦਰੂਨੀ ਕੱਪੜੇ ਪਾ ਰੱਖੇ ਸਨ। ਉਸ ਦੇ ਗਲੇ ਵਿਚ ਕਾਲਾ ਧਾਗਾ ਅਤੇ ਨੱਕ 'ਚ ਸੋਨੇ ਦੀ ਨੱਥ ਸੀ। ਗਲੀ-ਸੜੀ ਹੋਣ ਕਾਰਨ ਲਾਸ਼ ਦੇ ਕਰੀਬ ਇਕ ਹਫਤਾ ਪੁਰਾਣੀ ਹੋਣ ਦੀ ਸੰਭਾਵਨਾ ਜਤਾਈ ਗਈ। ਫਿਲਹਾਲ ਮ੍ਰਿਤਕਾ ਦੀ ਸ਼ਨਾਖਤ ਨਹੀਂ ਹੋ ਸਕੀ।  ਪੁਲਸ ਨੇ ਮੁੱਢਲੀ ਕਾਰਵਾਈ ਉਪਰੰਤ ਸੰਸਥਾ ਦੀ ਮਦਦ ਨਾਲ ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਚ ਸੁਰੱਖਿਅਤ ਰਖਵਾ ਦਿੱਤੀ ਹੈ।