ਦੇਵੀਗੜ੍ਹ ਦੇ ਬਜ਼ਾਰ ’ਚੋਂ ਮਿਲੀ ਅਣਪਛਾਤੇ ਬਜ਼ੁਰਗ ਦੀ ਲਾਸ਼

04/12/2021 1:19:48 PM

ਦੇਵੀਗੜ੍ਹ (ਨੌਗਾਵਾਂ) : ਥਾਣਾ ਜੁਲਕਾਂ ਦੀ ਪੁਲਸ ਨੂੰ ਦੇਵੀਗੜ੍ਹ ਦੇ ਪੁਰਾਣੇ ਬਜ਼ਾਰ ’ਚੋਂ ਇਕ ਅਣਪਛਾਤੇ ਬਜ਼ੁਰਗ ਦੀ ਲਾਸ਼ ਮਿਲੀ ਹੈ, ਜਿਸ ਨੂੰ ਰਾਜਿੰਦਰਾ ਹਸਪਤਾਲ ਦੇ ਮੁਰਦਾ ਘਰ ਵਿਖੇ ਰੱਖਿਆ ਗਿਆ ਹੈ। ਸਬ-ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਸਵੇਰੇ ਪੁਲਸ ਪਾਰਟੀ ਨੂੰ ਪੁਰਾਣੇ ਬਾਜ਼ਾਰ ਦੇ ਕਿਸੇ ਦੁਕਾਨਦਾਰ ਨੇ ਦੱਸਿਆ ਸੀ ਕਿ ਸੜਕ ਕਿਨਾਰੇ ਕਿਸੇ ਵਿਅਕਤੀ ਦੀ ਲਾਸ਼ ਪਈ ਹੈ। ਇਸ ਦੀ ਸੂਚਨਾ ਮਿਲਦੇ ਹੀ ਸਹਾਇਕ ਥਾਣੇਦਾਰ ਆਪਣੇ ਸਹਾਇਕ ਨਾਲ ਘਟਨਾ ਵਾਲੀ ਥਾਂ ’ਤੇ ਪਹੁੰਚੇ। ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਰਾਜਿੰਦਰਾ ਹਸਪਤਾਲ ਦੇ ਮੁਰਦਾਘਰ ’ਚ ਜਮ੍ਹਾਂ ਕਰਵਾ ਦਿੱਤਾ ਹੈ।
 

Babita

This news is Content Editor Babita