ਨਹਿਰ ’ਚ ਨਹਾਉਣ ਗਏ ਰੁੜ੍ਹੇ ਦੋਵਾਂ ਬੱਚਿਆਂ ਦੀਆਂ ਮਿਲੀਆਂ ਲਾਸ਼ਾਂ

07/04/2023 1:40:54 AM

ਮਲੋਟ (ਜੁਨੇਜਾ)-ਐਤਵਾਰ ਨੂੰ ਮਲੋਟ ਨੇੜੇ ਪਿੰਡ ਝੋਰੜ ਵਿਖੇ ਨਹਿਰ ’ਚ ਨਹਾਉਣ ਗਏ ਤਿੰਨ ਲੜਕਿਆਂ ’ਚੋਂ ਲਾਪਤਾ ਹੋਏ ਦੋਵਾਂ ਲੜਕਿਆਂ ਦੀਆਂ ਲਾਸ਼ਾਂ ਨਹਿਰ ’ਚੋਂ ਮਿਲ ਗਈਆਂ ਹਨ। ਸੋਮਵਾਰ ਨੂੰ ਦੋਵਾਂ ਮ੍ਰਿਤਕ ਲੜਕਿਆਂ ਦਾ ਸਰਕਾਰੀ ਹਸਪਤਾਲ ਮਲੋਟ ਵਿਖੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਵਾਰਿਸਾਂ ਨੂੰ ਸੌਂਪ ਦਿੱਤੀਆਂ ਗਈਆਂ।

ਇਹ ਖ਼ਬਰ ਵੀ ਪੜ੍ਹੋ : ਪਬਜੀ ਰਾਹੀਂ ਦੋਸਤੀ, ਫਿਰ ਪਿਆਰ, 4 ਬੱਚਿਆਂ ਨੂੰ ਲੈ ਕੇ ਭਾਰਤ ਪਹੁੰਚੀ ਪਾਕਿਸਤਾਨੀ ਔਰਤ

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਪਟੇਲ ਨਗਰ ਦੇ ਤਿੰਨ ਦੋਸਤ ਲੜਕੇ ਯਸ਼ਕਿਰਨ, ਤਰੁਣ ਅਤੇ ਉਦੈ ਮੋਟਰਸਾਈਕਲ ’ਤੇ ਨਹਾਉਣ ਲਈ ਝੋਰੜ ਨੇੜੇ ਕਰਮਗੜ੍ਹ ਮਾਈਨਰ ’ਚ ਗਏ ਸਨ। ਤਿੰਨੋਂ ਤਕਰੀਬਨ ਇਕ ਘੰਟਾ ਛੋਟੀ ਨਹਿਰ ’ਚ ਨਹਾਉਂਦੇ ਰਹੇ ਪਰ ਬਾਅਦ ’ਚ ਦੋ ਲੜਕੇ ਤਰੁਣ ਅਤੇ ਉਦੈ ਅਬੋਹਰ ਕੈਨਾਲ, ਜੋ ਵੱਡੀ ਨਹਿਰ ਵਿਚ ਨਹਾਉਣ ਲਈ ਵੜ ਗਏ ਪਰ ਪਾਣੀ ਦਾ ਤੇਜ਼ ਵਹਾਅ ਹੋਣ ਕਰਕੇ ਰੁੜ੍ਹ ਗਏ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਲਾਰੈਂਸ ਬਿਸ਼ਨੋਈ ਸਮੇਤ ਹੋਰ ਖ਼ਤਰਨਾਕ ਗੈਂਗਸਟਰਾਂ ਨੂੰ ‘ਕਾਲਾ ਪਾਣੀ’ ਭੇਜਣ ਦੀ ਤਿਆਰੀ ! (ਵੀਡੀਓ)

ਇਸ ਦੌਰਾਨ ਖੇਤਾਂ ’ਚ ਕੰਮ ਕਰਦੇ ਮਜ਼ਦੂਰਾਂ ਦੇ ਰੌਲਾ ਪਾਉਣ ’ਤੇ ਆਸ-ਪਾਸ ਦੇ ਤਕਰੀਬਨ 10-12 ਵਿਅਕਤੀ ਨਹਿਰ ’ਚ ਗਏ ਪਰ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਅਸਫ਼ਲ ਰਹੀ। ਸੋਮਵਾਰ ਨੂੰ ਸਵੇਰੇ ਦੋਵਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦਿਆਂ ਲਾਸ਼ਾਂ ਦਾ ਸਰਕਾਰੀ ਹਸਪਤਾਲ ਵਿਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਿਸਾਂ ਨੂੰ ਸੌਂਪ ਦਿੱਤੀਆਂ।

ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਦੀ ਅਹਿਮ ਪਹਿਲਕਦਮੀ, ਸਿੱਖਿਆ ਮੰਤਰੀ ਬੈਂਸ ਨੇ ਦਿੱਤਾ ਇਹ ਹੁਕਮ

Manoj

This news is Content Editor Manoj