ਲਾਪ੍ਰਵਾਹੀ ਵਰਤਣ ’ਤੇ 3 ਰੇਲਵੇ ਅਧਿਕਾਰੀਆਂ ’ਤੇ ਡਿੱਗੀ ਗਾਜ, ਡੀ. ਸੀ. ਐੱਮ. ਨੇ ਕੀਤੀ ਟਰਾਂਸਫਰ

08/07/2021 11:59:12 AM

ਜਲੰਧਰ (ਗੁਲਸ਼ਨ) : ਫਿਰੋਜ਼ਪੁਰ ਰੇਲ ਮੰਡਲ ਦੇ ਸੀਨੀਅਰ ਡੀ. ਸੀ. ਐੱਮ. ਚੇਤਨ ਤਨੇਜਾ ਨੇ ਕੰਮ ਵਿਚ ਲਾਪ੍ਰਵਾਹੀ ਵਰਤਣ ’ਤੇ 3 ਰੇਲਵੇ ਅਧਿਕਾਰੀਆਂ ’ਤੇ ਕਾਰਵਾਈ ਕੀਤੀ ਹੈ। ਰੇਲਵੇ ਹੈੱਡ ਕੁਆਰਟਰ ਦੇ ਵਿਜੀਲੈਂਸ ਵਿਭਾਗ ਦੀਆਂ ਸਿਫਾਰਸ਼ਾਂ ’ਤੇ ਸੀਨੀਅਰ ਡੀ. ਸੀ. ਐੱਮ. ਨੇ ਤਿੰਨ ਅਧਿਕਾਰੀਆਂ ਨੂੰ ਟਰਾਂਸਫਰ ਕਰਨ ਦੇ ਹੁਕਮ ਜਾਰੀ ਕੀਤੇ ਹਨ। ਫਿਰੋਜ਼ਪੁਰ ਦੇ ਸੀਨੀਅਰ ਡੀ. ਪੀ. ਓ. ਵੱਲੋਂ ਜਾਰੀ ਆਰਡਰ ਵਿਚ ਜਲੰਧਰ ਦੇ ਸੀ. ਆਈ. ਟੀ. ਕਿਸ਼ੋਰੀ ਲਾਲ ਨੂੰ ਲੁਧਿਆਣਾ, ਸੀ. ਆਈ. ਟੀ. ਸਚਿਨ ਰੱਤੀ ਨੂੰ ਜਲੰਧਰ ਕੈਂਟ ਅਤੇ ਜੰਮੂਤਵੀ ਸਟੇਸ਼ਨ ’ਤੇ ਤਾਇਨਾਤ ਸੀ. ਆਈ. ਟੀ. ਬਸੰਤੀ ਨੂੰ ਫਿਰੋਜ਼ਪੁਰ ਟਰਾਂਸਫਰ ਕੀਤਾ ਹੈ। ਜਾਣਕਾਰੀ ਮੁਤਾਬਕ ਸੀ. ਆਈ. ਟੀ. ਜਲੰਧਰ ਵੱਲੋਂ ਪਿਛਲੇ ਲਗਭਗ 11 ਮਹੀਨਿਆਂ ਤੋਂ ਈ. ਐੱਫ. ਟੀ. ਨਾਲ ਸਬੰਧਤ ਟਿਕਟਾਂ ਅਤੇ ਕੈਸ਼ ਦੀ ਡਿਟੇਲ ਰੇਲਵੇ ਹੈੱਡਕੁਆਰਟਰ ਨੂੰ ਨਹੀਂ ਭੇਜੀ, ਜਦਕਿ ਨਿਯਮਾਂ ਮੁਤਾਬਕ ਹਰ ਮਹੀਨੇ ਰਿਟਰਨ ਫਾਈਲ ਕੀਤੀ ਜਾਣੀ ਚਾਹੀਦੀ ਸੀ। ਇਨ੍ਹਾਂ ਬੇਨਿਯਮੀਆਂ ਦਾ ਰੇਲ ਹੈੱਡਕੁਆਰਟਰ ਨੇ ਸਖ਼ਤ ਨੋਟਿਸ ਲਿਆ ਹੈ।

ਇਹ ਵੀ ਪੜ੍ਹੋ : ਤਿੰਨ ਥਰਮਲਾਂ ਨਾਲ ਬਿਜਲੀ ਸਮਝੌਤੇ ਰੱਦ ਹੋਏ ਤਾਂ ਪੰਜਾਬ ਨੂੰ ਦੇਣੇ ਪੈਣਗੇ 10,590 ਕਰੋੜ ਰੁਪਏ

ਅਵਤਾਰ ਸਿੰਘ ਨੂੰ ਜਲੰਧਰ ਸਿਟੀ ’ਤੇ ਸੀ. ਆਈ. ਟੀ. ਲਾਇਆ
ਸੀ. ਆਈ. ਟੀ. ਸਚਿਨ ਰੱਤੀ ਤੋਂ ਜਲੰਧਰ ਸਿਟੀ ਦਾ ਚਾਰਜ ਵਾਪਸ ਲੈਣ ਤੋਂ ਬਾਅਦ ਜਲੰਧਰ ਕੈਂਟ ਸਟੇਸ਼ਨ ਵਿਖੇ ਸੀ. ਆਈ. ਟੀ. ਦੇ ਅਹੁਦੇ ’ਤੇ ਤਾਇਨਾਤ ਅਵਤਾਰ ਸਿੰਘ ਨੂੰ ਜਲੰਧਰ ਸਿਟੀ ਦਾ ਚਾਰਜ ਸੌਂਪਿਆ ਗਿਆ ਹੈ। ਉਹ ਲੰਮੇ ਸਮੇਂ ਤੋਂ ਸੀ. ਆਈ. ਟੀ. ਅਹੁਦੇ ’ਤੇ ਕੰਮ ਕਰ ਰਹੇ ਹਨ। ਸਚਿਨ ਰੱਤੀ ਹੁਣ ਜਲੰਧਰ ਕੈਂਟ ਵਿਚ ਸੀ. ਆਈ. ਟੀ. ਦਾ ਕੰਮ ਦੇਖਣਗੇ।

ਇਹ ਵੀ ਪੜ੍ਹੋ : ਸਿਰਸਾ ਨੇ ਸਰਨਾ ਨੂੰ ਸੰਗਤਾਂ ਲਈ ਬਣਾਏ 125 ਬੈੱਡਾਂ ਦੇ ਹਸਪਤਾਲ ਵਿਰੁੱਧ ਕੇਸ ਵਾਪਸ ਲੈਣ ਦੀ ਕੀਤੀ ਅਪੀਲ    

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

Anuradha

This news is Content Editor Anuradha