ਪਠਾਨਕੋਟ ਦੀ ਸ਼ਾਨ ਵਧਾਏਗਾ 100 ਫੁੱਟ ਉੱਚਾ ਤਿਰੰਗਾ (ਵੀਡੀਓ)

08/10/2017 7:31:17 AM

ਪਠਾਨਕੋਟ— ਦੇਸ਼ ਦੇ ਸ਼ਹੀਦਾਂ ਨੂੰ ਸਮਰਪਿਤ ਹੈ ਇਹ ਤਿਰੰਗਾ। ਪਠਾਨਕੋਟ ਦੇ ਡੀ.ਸੀ. ਕੰਪਲੈਕਸ 'ਚ ਸ਼ਹੀਦਾਂ ਨੂੰ ਸਮਰਪਿਤ 100 ਫੁੱਟ ਉੱਚਾ ਤਿਰੰਗਾ ਲਹਿਰਾਇਆ ਗਿਆ ਹੈ। ਜਨ ਕਲਿਆਣ ਸੁਸਾਇਟੀ ਵੱਲੋਂ ਪ੍ਰਸ਼ਾਸਨ ਨਾਲ ਮਿਲ ਕੇ ਸ਼ਹੀਦਾਂ ਦੀ ਯਾਦ 'ਚ ਇਹ ਉਪਰਾਲਾ ਕੀਤਾ ਗਿਆ ਹੈ। ਇਕ ਸਮਾਗਮ ਕਰਵਾ ਕੇ ਤਿਰੰਗੇ ਨੂੰ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਸਮਾਗਮ ਦੌਰਾਨ ਕਈ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।
ਸਮਾਗਮ ਮੌਕੇ ਪਠਾਨਕੋਟ ਦੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਸੁਤੰਤਰਤਾ ਸੈਨਾਨੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ।