ਦਿਨ ਦਿਹਾੜੇ ਲੁਟੇਰੇ ਨੇ PNB ਬੈਂਕ ਨੂੰ ਬਣਾਇਆ ਨਿਸ਼ਾਨਾ, 60 ਹਜ਼ਾਰ ਰੁਪਏ ਲੈ ਹੋਇਆ ਫ਼ਰਾਰ

10/03/2022 4:30:08 PM

ਫਤਿਆਬਾਦ (ਕੰਵਲ) - ਸਥਾਨਕ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਲੁੱਟਾ-ਖੋਹਾਂ ਕਰਨ ਵਾਲਿਆਂ ਦੇ ਹੌਂਸਲੇ ਬਲੁੰਦ ਹੋ ਗਏ ਹਨ। ਇਸ ਗੱਲ ਦਾ ਅੰਦਾਜ਼ਾ ਅੱਜ ਦਿਨ ਦਿਨ-ਦਿਹਾੜੇ ਫਤਿਆਬਾਦ ਦੇ ਪੰਜਾਬ ਨੈਸ਼ਨਲ ਬੈਂਕ ਵਿਚੋਂ ਗ੍ਰਾਹਕਾਂ ਦੇ ਸਾਹਮਣੇ ਹੋਈ ਲੁੱਟ-ਖੋਹ ਦੀ ਵਾਰਦਾਤ ਤੋਂ ਲਗਾਇਆ ਜਾ ਸਕਦਾ ਹੈ। ਲੁਟੇਰੇ ਬੈਂਕ ਦੇ ਦਰਾਜ ’ਚ ਪਏ 60 ਹਜ਼ਾਰ ਰੁਪਏ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ। 

ਪੜ੍ਹੋ ਇਹ ਵੀ ਖ਼ਬਰ : ਪੱਟੀ ’ਚ ਰੂਹ ਕੰਬਾਊ ਵਾਰਦਾਤ: ਰਿਸ਼ਤੇਦਾਰੀ 'ਚ ਗਏ 2 ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਬੈਂਕ ਦੇ ਮੈਨੇਜਰ ਵਿਮਲ ਅਤੇ ਕੈਸ਼ੀਅਰ ਮਨਿੰਦਰ ਸਿੰਘ ਨੇ ਇਸ ਸਬੰਧ ’ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਮਵਾਰ ਦਾ ਦਿਨ ਹੋਣ ਕਾਰਨ ਸਵੇਰੇ ਕਰੀਬ 10 ਵਜੇ ਤੋਂ ਬਾਅਦ ਬੈਂਕ ਵਿਚ ਲੈਣ-ਦੇਣ ਕਰਨ ਵਾਲਿਆਂ ਗ੍ਰਾਹਕਾਂ ਦੀ ਭੀੜ ਜਮ੍ਹਾ ਹੋ ਗਈ ਸੀ। ਬੈਂਕ ਦੇ ਕਾਊਂਟਰ ਨੰਬਰ ਤਿੰਨ ’ਤੇ ਕੈਸ਼ੀਅਰ ਮਨਿੰਦਰ ਸਿੰਘ ਗ੍ਰਾਹਕਾਂ ਦੀਆਂ ਪੇਮੈਂਟਾਂ ਦੀਆਂ ਆਦਾਇਗੀਆਂ ਕਰ ਰਿਹਾ ਸੀ। ਮੈਨੇਜਰ ਨੇ ਦੱਸਿਆ ਕਿ ਇਸੇ ਦੌਰਾਨ ਮੇਰੇ ਵਲੋਂ ਕੈਸ਼ੀਅਰ ਮਨਿੰਦਰ ਸਿੰਘ ਨੂੰ ਕਿਸੇ ਜ਼ਰੂਰੀ ਕੰਮ ਲਈ ਕੈਬਿਨ ਵਿਚ ਸੱਦਿਆ ਗਿਆ। 

ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਮਗਰੋਂ ਭਿੱਖੀਵਿੰਡ ਦੇ ਸਕੂਲ ਨੇੜਿਓਂ ਮਿਲੀ ਨਸ਼ੇ 'ਚ ਧੁੱਤ ਕੁੜੀ, ਬਾਂਹ ’ਤੇ ਸਨ ਟੀਕੇ ਦੇ ਨਿਸ਼ਾਨ

ਇਸ ਦੌਰਾਨ ਬੈਂਕ ਵਿਚ ਆਏ ਦੋ ਲੁਟੇਰੇ ਇਸ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਇਆ ਗ੍ਰਾਹਕਾਂ ਦੇ ਸਾਹਮਣੇ ਦਰਾਜ ’ਚੋਂ 60 ਹਜ਼ਾਰ ਰੁਪਏ ਲੈ ਕੇ ਫ਼ਰਾਰ ਹੋ ਗਿਆ। ਇਸ ਮੌਕੇ ਬੈਂਕ ਦੇ ਗ੍ਰਾਹਕਾਂ ਨੇ ਉਸ ਦੇ ਇਕ ਸ਼ੱਕੀ ਸਾਥੀ ਨੂੰ ਕਾਬੂ ਕਰ ਲਿਆ, ਜਿਸ ਨੂੰ ਪੁਲਸ ਗ੍ਰਿਫ਼ਤਾਰ ਕਰਕੇ ਫਤਿਆਬਾਦ ਪੁਲਸ ਚੌਕੀ ਵਿਖੇ ਲੈ ਗਈ ਹੈ। ਕਸਬੇ ਦੇ ਲੋਕਾਂ ਨੇ ਪੁਲਸ ਪ੍ਰਸ਼ਾਸਨ ਨੂੰ ਸਵਾਲ ਕੀਤਾ ਕਿ ਜੇਕਰ ਸੁਰੱਖਿਆ ਗਾਰਡ ਦੀ ਮੌਜੂਦਗੀ ਵਿਚ ਬੈਂਕ ਵਿਚੋਂ ਨਕਦੀ ਲੁੱਟੀ ਜਾ ਸਕਦੀ ਹੈ ਤਾਂ ਆਮ ਆਦਮੀ ਦੀ ਸੁਰੱਖਿਆ ’ਤੇ ਪ੍ਰਸ਼ਨ ਚਿੰਨ੍ਹ ਹੈ। 

ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਵਿਖੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਲੈ ਕੇ 2 ਧਿਰਾਂ ’ਚ ਹੋਈ ਖ਼ੂਨੀ ਝੜਪ, ਚੱਲੇ ਤੇਜ਼ਧਾਰ ਹਥਿਆਰ

ਸਥਾਨਕ ਲੋਕਾਂ ਨੇ ਐੱਸ.ਐੱਸ.ਪੀ ਤਰਨਤਾਰਨ ਤੋਂ ਮੰਗ ਕੀਤੀ ਕਿ ਸਥਾਨਕ ਪੁਲਸ ਪ੍ਰਣਾਲੀ ਨੂੰ ਚੁਸਤ-ਦਰੁਸਤ ਕੀਤਾ ਜਾਵੇ। ਇਸ ਸਬੰਧੀ ਜਾਣਕਾਰੀ ਲੈਣ ਲਈ ਸਬ ਇੰਸਪੈਕਟਰ ਇਕਬਾਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਬਰੀਕੀ ਨਾਲ ਕੀਤੀ ਜਾ ਰਹੀ ਹੈ। ਸੀ.ਸੀ.ਟੀ.ਵੀ ਕੈਮਰੇ ਖੰਗਾਲੇ ਜਾ ਰਹੇ ਹਨ। ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
 

rajwinder kaur

This news is Content Editor rajwinder kaur