ਦਵਿੰਦਰ ਗਰਗ ਖ਼ੁਦਕੁਸ਼ੀ ਦੇ ਮਾਮਲੇ ਦੀ ਹੁਣ ਲੁਧਿਆਣਾ ਰੇਂਜ ਦੇ ਆਈ.ਜੀ.ਨੌਨੀਹਾਲ ਕਰਨਗੇ ਜਾਂਚ

12/23/2020 12:56:13 PM

ਬਠਿੰਡਾ (ਕੁਨਾਲ ਬਾਂਸਲ): ਬੀਤੀ 22 ਅਕਤਬੂਰ ਨੂੰ ਗ੍ਰੀਨ ਸਿਟੀ 2 ਨੰਬਰ ਕਾਲੋਨੀ ’ਚ ਹੋਏ ਕਾਰੋਬਾਰੀ ਦਵਿੰਦਰ ਗਰਗ ਫੈਮਿਲੀ ਸੁਸਾਇਡ ਕੇਸ ਦੀ ਜਾਂਚ ਪੰਜਾਬ ਦੇ ਡੀ.ਜੀ.ਪੀ. ਵਲੋਂ ਨਿਰਦੇਸ਼ ਜਾਰੀ ਕਰਦੇ ਹੋਏ ਲੁਧਿਆਣਾ ਰੇਂਜ ਦੇ ਆਈ.ਜੀ. ਨੌਨੀਹਾਲ ਸਿੰਘ ਨੂੰ ਸੌਂਪ ਦਿੱਤੀ ਗਈ ਹੈ। ਇਸ ਮਾਮਲੇ ’ਚ ਬਠਿੰਡਾ ਐੱਸ.ਐੱਸ.ਪੀ. ਭੁਪਿੰਦਰ ਸਿੰਘ ਨੂੰ ਵੀ ਪੱਤਰ ਲਿਖ ਕੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਕਤ ਕੇਸ ਦੇ ਸਬੰਧਿਤ ਰਿਕਾਰਡ ਆਈ.ਜੀ. ਲੁਧਿਆਣਾ ਰੇਂਜ ਨੂੰ ਜਲਦ ਭੇਜਿਆ ਜਾਵੇ।

ਇਹ ਵੀ ਪੜ੍ਹੋ: ਜਲੰਧਰ ’ਚ ਫੌਜ ਦੀ ਭਰਤੀ ਰੈਲੀ ਦਾ ਆਯੋਜਨ ਚਾਰ ਜਨਵਰੀ ਤੋਂ

ਜਾਣਕਾਰੀ ਮੁਤਾਬਕ ਬੀਤੀ 22 ਅਕਤੂਬਰ 2020 ਨੂੰ ਵਪਾਰੀ ਰਵਿੰਦਰ ਗਰਗ ਨੇ ਆਪਣੀ ਪਤਨੀ 14 ਸਾਲ ਦੇ ਪੁੱਤਰ 10 ਸਾਲ ਦੀ ਧੀ ਦੇ ਸਿਰ ’ਤੇ ਗੋਲੀ ਮਾਰਨ ਦੇ ਬਾਅਦ ਖ਼ੁਦ ਵੀ ਖ਼ੁਦਕੁਸ਼ੀ ਕਰ ਲਈ ਸੀ। ਦਵਿੰਦਰ ਸਿੰਘ ਨੇ ਸੁਸਾਇਡ ਨੋਟ ’ਚ 9 ਦੋਸ਼ੀਆਂ ਦੇ ਨਾਂ ਲਿਖੇ ਸੀ ਅਤੇ ਉਨ੍ਹਾਂ ਨੂੰ ਮੁਆਫ ਨਾ ਕਰਨ ਦੀ ਗੱਲ ਕਹੀ ਸੀ, ਜਿਸ ’ਚ 2 ਕਾਂਗਰਸੀ ਨੇਤਾਵਾਂ ਦੇ ਨਾਂ ਵੀ ਸ਼ਾਮਲ ਹਨ। 

ਇਹ ਵੀ ਪੜ੍ਹੋ:  ਦੁਖ਼ਦ ਖ਼ਬਰ: ਕੈਨੇਡਾ ਪੜ੍ਹਨ ਗਏ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ, ਸਿਹਰਾ ਸਜਾ ਦਿੱਤੀ ਅੰਤਿਮ ਵਿਦਾਈ

ਪੁਲਸ ਵਲੋਂ ਐੱਸ.ਆਈ.ਟੀ. ਤਿਆਰ ਕਰਕੇ 9 ਦੋਸ਼ੀਆਂ ਦੇ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਪਰ ਇਕ ਵਿਅਕਤੀ ਮਨੀ ਬੰਸਲ ਦਾ ਇਸ ਕੇਸ ’ਚ ਕੋਈ ਰੋਲ ਨਹੀਂ ਪਾਇਆ ਗਿਆ ਤਾਂ ਪੁਲਸ ਵਲੋਂ ਉਸ ਨੂੰ ਪੁਲਸ ਜਾਂਚ ਤੋਂ ਬਾਹਰ ਕੱਢ ਦਿੱਤਾ ਗਿਆ। 3 ਦੋਸ਼ੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਜੋ ਜ਼ਮਾਨਤ ’ਤੇ ਬਾਹਰ ਹਨ। 4 ਦੋਸ਼ੀ ਪੁਲਸ ਦੀ ਗਿ੍ਰਫਤ ਤੋਂ ਅਜੇ ਤੱਕ ਫਰਾਰ ਹਨ। ਇਕ ਕਾਂਗਰਸੀ ਨੇਤਾ ਸੰਜੈ ਜਿੰਦਲ ਉਰਫ਼ ਬੋਬੀ ਨੇ ਹਾਈ ਕੋਰਟ ਤੋਂ ਸਟੇ ਲਈ ਹੋਈ ਹੈ। ਹਾਈਕੋਰਟ ਨੇ 21 ਜਨਵਰੀ ਤੱਕ ਸੰਜੈ ਜਿੰਦਲ ਦੀ ਗਿ੍ਰਫ਼ਤਾਰੀ ’ਤੇ ਰੋਕ ਲਗਾਈ ਹੋਈ ਹੈ। 

Shyna

This news is Content Editor Shyna