ਲਾਪਤਾ ਧੀ ਦੀ ਭਾਲ 'ਚ ਲੱਗੇ ਪਰਿਵਾਰ ਦੀਆਂ ਟੁੱਟੀਆਂ ਆਸਾਂ, ਲਾਸ਼ ਵੇਖ ਨਿਕਲਿਆ ਤ੍ਰਾਹ

06/28/2020 6:37:18 PM

ਲੁਧਿਆਣਾ (ਰਿਸ਼ੀ) : ਟਿੱਬਾ ਰੋਡ ਘਰ ਤੋਂ ਆਰਤੀ ਚੌਂਕ ਦੇ ਕੋਲ ਬਿਊਟੀ ਪਾਰਲਰ 'ਤੇ ਕੰਮ ਕਰਨ ਗਈ 19 ਸਾਲ ਦੀ ਕੁੜੀ ਪਲਕ ਦੀ 4 ਦਿਨ ਬਾਅਦ ਈਸੇਵਾਲ ਨਹਿਰ ਪੁੱਲ ਤੋਂ ਪੁਲਸ ਨੂੰ ਲਾਸ਼ ਬਰਾਮਦ ਹੋਈ ਹੈ। ਇਸ ਮਾਮਲੇ 'ਚ ਥਾਣਾ ਡਿਵੀਜਨ ਨੰ. 5 ਦੀ ਪੁਲਸ ਨੇ 12ਵੀਂ ਤੱਕ ਉਸਦੇ ਨਾਲ ਪੜ੍ਹਨ ਵਾਲੇ ਦੋਸਤ ਰੋਹਿਤ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਰਿਸ਼ਤੇਦਾਰ ਸੌਰਨ ਨੇ ਦੱਸਿਆ ਕਿ ਉਕਤ ਮੁਲਜ਼ਮ ਉਨ੍ਹਾਂ ਦੇ ਘਰ ਦੇ ਕੋਲ ਹੀ ਰਹਿੰਦਾ ਹੈ। ਬੀਤੀ 23 ਜੂਨ ਸਵੇਰੇ ਪਲਕ ਘਰੋਂ ਕੰਮ 'ਤੇ ਗਈ ਸੀ ਪਰ ਸ਼ਾਮ 6.30 ਵਜੇ ਛੁੱਟੀ ਹੋਣ ਤੋਂ ਬਾਅਦ ਵੀ ਘਰ ਵਾਪਸ ਨਹੀਂ ਆਈ। ਉਸਦੇ ਮੋਬਾਇਲ 'ਤੇ ਕਈ ਫੋਨ ਕੀਤੇ ਪਰ ਨੰਬਰ ਬੰਦ ਆ ਰਿਹਾ ਸੀ। ਲਗਭਗ 8.30 ਵਜੇ ਉੱਕਤ ਮੁਲਜ਼ਮ ਰੋਹਿਤ ਦਾ ਫੋਨ ਆਇਆ, ਜਿਸ ਨੇ ਪਲਕ ਵੱਲੋਂ ਆਪਣਾ ਕੰਮ ਤਮਾਮ ਕਰਨ ਦੀ ਗਲ ਕਹਿ ਕੇ ਫੋਨ ਕੱਟ ਦਿੱਤਾ। ਸਾਰੇ ਪਰਿਵਾਰਕ ਮੈਂਬਰ ਘਬਰਾ ਗਏ ਅਤੇ ਪਲਕ ਨੂੰ ਲੱਭਣ ਲਗ ਗਏ। ਰੋਹਿਤ ਨੇ ਵੀ ਫੋਨ ਚੁੱਕਣਾ ਬੰਦ ਕਰ ਦਿੱਤਾ ਪਰ ਕੁਝ ਘੰਟਿਆਂ ਬਾਅਦ ਹੀ ਉਸਨੂੰ ਸਮਰਾਲਾ ਚੌਂਕ ਦੇ ਕੋਲੋਂ ਦਬੋਚ ਲਿਆ ਗਿਆ। ਜਿਸ ਨੂੰ ਆਪਣੇ ਨਾਲ ਲੈ ਕੇ ਡਿਵੀਜ਼ਨ ਨੰ. 5 ਗਏ ਪਰ ਕਈ ਦਿਨਾਂ ਤੱਕ ਪੁਲਸ ਕਾਰਵਾਈ ਦੇ ਨਾਮ 'ਤੇ ਟਾਲ-ਮਟੋਲ ਕਰਦੀ ਰਹੀ। ਸ਼ੁੱਕਰਵਾਰ ਸਵੇਰੇ ਉਨ੍ਹਾਂ ਨੇ ਅਖਬਾਰ 'ਚ ਨਹਿਰ ਤੋਂ ਇਕ ਕੁੜੀ ਦੀ ਲਾਸ਼ ਮਿਲਣ ਦੀ ਖ਼ਬਰ ਪੜ੍ਹੀ, ਜਿਸ ਤੋਂ ਬਾਅਦ ਤੁਰੰਤ ਮੌਕੇ 'ਤੇ ਪਹੁੰਚੇ ਤਾਂ ਪਤਾ ਲੱਗਾ ਕਿ ਲਾਸ਼ ਪਲਕ ਦੀ ਹੈ।

ਇਹ ਵੀ ਪੜ੍ਹੋ : ਪੁਲਸ ਨੇ ਪਤਨੀਆਂ ਸਣੇ ਗ੍ਰਿਫ਼ਤਾਰ ਕੀਤੇ ਸਕੇ ਭਰਾ, ਕਰਤੂਤ ਸੁਣ ਹੋਵੋਗੇ ਹੈਰਾਨ  

ਥਾਣੇ ਦੇ ਬਾਹਰ ਕੀਤਾ ਇੱਕਠ, ਪੁਲਸ ਨੇ ਦਿੱਤਾ ਭਰੋਸਾ
ਪਰਿਵਾਰ ਦਾ ਦੋਸ਼ ਹੈ ਕਿ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜੇਕਰ ਸਮਾਂ ਰਹਿੰਦੇ ਪੁਲਸ ਨੇ ਜਾਂਚ ਕੀਤੀ ਹੁੰਦੀ ਤਾਂ ਉਨ੍ਹਾਂ ਦੀ ਧੀ ਨੂੰ ਬਚਾ ਸਕਦੀ ਸੀ। ਇਸੇ ਦੇ ਚੱਲਦੇ ਮਾਂ ਰਮਾ ਰਾਨੀ, ਪਿਤਾ ਹਰੀਸ਼ ਕੁਮਾਰ, ਰਾਜ ਕੁਮਾਰ, ਪਵਨ ਕੁਮਾਰ ਪੁਲਸ ਸਟੇਸ਼ਨ ਦੇ ਬਾਹਰ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਕਾਰਵਾਈ ਨਾ ਹੋਣ ਤੱਕ ਸੰਸਕਾਰ ਕਰਵਾਉਣ ਤੋਂ ਇਨਕਾਰ ਕਰ ਦਿੱਤਾ । ਇਸੀ ਦੇ ਚੱਲਦੇ ਸ਼ੁੱਕਰਵਾਰ ਸ਼ਾਮ ਨੂੰ ਪੋਸਟਮਾਰਟਮ ਤੋਂ ਬਾਅਦ ਸੰਸਕਾਰ ਨਹੀਂ ਕੀਤਾ ਗਿਆ। ਜਿਨ੍ਹਾਂ ਨੂੰ ਸ਼ਨੀਵਾਰ ਨੂੰ ਪੁਲਸ ਨੇ ਕਾਰਵਾਈ ਦਾ ਭਰੋਸਾ ਦੇ ਕੇ ਸ਼ਾਂਤ ਕਰਵਾਇਆ। ਐੱਸ.ਐੱਚ.ਓ. ਰੀਚਾ ਮੁਤਾਬਕ ਪਰਿਵਾਰ ਨੂੰ ਕਿਸੇ ਨੇ ਹੁਣ ਤੱਕ ਪੁਲਸ ਕਾਰਵਾਈ ਨਾ ਹੋਣ ਦੀ ਗਲ ਕਹਿ ਕੇ ਗੁੰਮਰਾਹ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਕੋਰੋਨਾ ਦੇ ਹਾਲਾਤ ਹੋਣ ਲੱਗੇ ਬਦਤਰ, ਗਿੱਦੜਬਾਹਾ ਤੋਂ ਬਾਅਦ ਹੋਰਨਾਂ ਇਲਾਕਿਆਂ 'ਚ ਬੰਦ ਦਾ ਹੋ ਸਕਦੈ ਐਲਾਨ    

ਫੁਟੇਜ 'ਤੇ ਕੀਤਾ ਜਾ ਚੁਕਿਆ ਕੇਸ ਦਰਜ, ਹੁਣ ਜੋੜੀ ਧਾਰਾ
ਐੱਸ.ਐੱਚ.ਓ. ਰੀਚਾ ਮੁਤਾਬਕ ਪਰਿਵਾਰ ਵੱਲੋਂ ਗਾਇਬ ਹੋਣ ਦੀ ਸ਼ਿਕਾਇਤ ਦਿੰਦੇ ਹੋਏ ਇਲਾਕੇ 'ਚ ਲੱਗੇ ਕੈਮਰਿਆਂ ਦੀ ਫੁਟੇਜ ਖੰਗਾਲੀ ਗਈ ਸੀ, ਜਿਸ ਵਿਚ ਪਲਕ ਇਕੱਲੀ ਪੈਦਲ ਜਾ ਰਹੀ ਸੀ, ਪੁਲਸ ਨੇ ਧਾਰਾ 346 ਤਹਿਤ ਕੇਸ ਦਰਜ ਕੀਤਾ ਸੀ ਪਰ ਹੁਣ ਉਸੇ ਦਰਜ ਮਾਮਲੇ 'ਚ 306 ਦੀ ਧਾਰਾ ਜੋੜੀ ਗਈ ਹੈ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਰੋਹਿਤ ਵੱਲੋਂ ਪਲਕ ਨੂੰ ਮੈਸੇਜ ਭੇਜ ਕੇ ਦੋਸਤੀ ਛੱਡਣ ਦੀ ਗੱਲ ਕਹੀ ਸੀ, ਇਸੇ ਦੇ ਚਲਦੇ ਉਸਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਪੁਲਸ ਵੱਲੋਂ ਰੋਹਿਤ ਦਾ ਫੋਨ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਲਾਪਤਾ ਹੋਈਆਂ ਬੱਚੀਆਂ ਦੀ ਘਰਾਂ 'ਚ ਭਾਲ ਕਰਦੀ ਰਹੀ ਪੁਲਸ, ਜਦ ਕਾਰ 'ਚ ਵੇਖਿਆ ਤਾਂ ਉੱਡੇ ਹੋਸ਼      

Gurminder Singh

This news is Content Editor Gurminder Singh