ਅੰਨ੍ਹੇ ਕਤਲ ਦੀ ਸੁਲਝੀ ਗੁੱਥੀ, ਘਰੇਲੂ ਝਗੜੇ ਤੋਂ ਪਰੇਸ਼ਾਨ ਨੂੰਹ ਨੇ ਹੀ ਕਰਵਾਇਆ ਸੀ ਸੱਸ-ਸਹੁਰੇ ਦਾ ਕਤਲ

11/01/2022 8:29:08 PM

ਹਰੀਕੇ ਪੱਤਣ (ਲਵਲੀ) : ਤਰਨਤਾਰਨ ਪੁਲਸ ਨੇ ਸਾਬਕਾ ਫੌਜੀ ਤੇ ਉਸ ਦੀ ਪਤਨੀ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਹੈ, ਜਿਸ ਵਿਚ ਉਨ੍ਹਾਂ ਦੀ ਨੂੰਹ ਨੇ ਘਰੇਲੂ ਝਗੜੇ ਤੋਂ ਪਰੇਸ਼ਾਨ ਹੋ ਕੇ ਮਾਮੇ ਤੇ ਉਸ ਦੇ ਦੋਸਤਾਂ ਨਾਲ ਰਲ਼ ਕੇ ਦੋਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 

ਜਾਣਕਾਰੀ ਮੁਤਾਬਕ ਕਸਬਾ ਹਰੀਕੇ ਵਿਖੇ ਸੰਘਣੀ ਅਬਾਦੀ ਵਾਲੇ ਇਲਾਕੇ ਵਾਲੇ 19 ਅਕਤੂਬਰ ਦੀ ਰਾਤ ਨੂੰ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਸੁਖਦੇਵ ਸਿੰਘ ਪੁੱਤਰ ਭਜਨ ਸਿੰਘ ਅਤੇ ਪਤਨੀ ਜਸਬੀਰ ਕੌਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਇਸ ਕਤਲ ’ਚ ਮੁੱਖ ਦੋਸ਼ੀ ਇਨ੍ਹਾਂ ਦੀ ਨੂੰਹ ਬਲਜਿੰਦਰ ਕੌਰ ਹੀ ਨਿਕਲੀ ਜਿਸ ਨੇ ਆਪਣੇ ਮਾਮੇ ਅਤੇ ਮਾਮੇ ਦੇ ਦੋਸਤਾਂ ਨਾਲ ਰਲ਼ ਕੇ ਇਸ ਦੌਹਰੇ ਕਤਲਕਾਂਡ ਨੂੰ ਅੰਜਾਮ ਦਿੱਤਾ। ਇਸ ਮੌਕੇ ਥਾਣਾ ਹਰੀਕੇ ਦੇ ਮੁਖੀ ਹਰਜੀਤ ਸਿੰਘ ਹਰੀਕੇ ਨੇ ਪ੍ਰੈੱਸ ਕਾਨਫੰਰਸ ਦੌਰਾਨ ਦੱਸਿਆ ਕਿ ਇਸ ਮੁਹਿੰਮ ਤਹਿਤ ਵਿਸ਼ਾਲਜੀਤ ਸਿੰਘ ਐੱਸ. ਪੀ. ਤਰਨਤਾਰਨ ਅਤੇ ਹਰਮਿੰਦਰ ਸਿੰਘ ਡੀ. ਐੱਸ. ਪੀ. ਸਪੈਸ਼ਲ ਨਿਗਾਰਨੀ ਹੇਠ ਇੰਸਪੈਕਟਰ ਬਿੰਦਰਜੀਤ ਸਿੰਘ ਇੰਚਾਰਜ ਸੀ. ਆਈ. ਏ. ਪੱਟੀ, ਅਤੇ ਥਾਣਾ ਹਰੀਕੇ ਦੀ ਮਿਹਨਤ ਸਦਕਾ ਟੈਕਨੀਕਲ ਸਰਵੀਲੈਂਸ ਰਾਹੀਂ ਬੜੀ ਮਿਹਨਤ ਸਦਕਾ ਇਸ ਕਤਲ ਨੂੰ ਸੁਲਝਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਖੇਤੀਬਾੜੀ ਵਿਭਾਗ ਨੇੇ ਪਰਾਲੀ ਸਾੜਨ ਵਾਲੇ 97 ਕਿਸਾਨਾਂ ਨੂੰ ਕੀਤਾ ਜੁਰਮਾਨਾ

ਮ੍ਰਿਤਕ ਫੌਜੀ ਸੁਖਦੇਵ ਸਿੰਘ ਦੇ ਭਰਾ ਸਲਵਿੰਦਰ ਸਿੰਘ ਵਾਸੀ ਹਰੀਕੇ ਨੇ ਆਪਣਾ ਬਿਆਨ ਲਿਖਾਇਆ ਕਿ ਉਸ ਦੀ ਭਰਜਾਈ ਜਸਬੀਰ ਕੌਰ ਅਤੇ ਭਰਾ ਸੁਖਦੇਵ ਸਿੰਘ ਦਾ ਕਤਲ ਇਨ੍ਹਾਂ ਦੀ ਨੂੰਹ ਬਲਜਿੰਦਰ ਕੌਰ ਪਤਨੀ ਕਰਨਜੀਤ ਪੁੱਤਰੀ ਜਸਬੀਰ ਸਿੰਘ ਵਾਸੀ ਪੱਖੋਪੁਰ ਨੇ ਆਪਣੇ ਮਾਮੇ ਮੁਖਤਿਆਰ ਸਿੰਘ ਉਰਫ ਮੁੱਖਾ ਪੁੱਤਰ ਮੇਜਰ ਸਿੰਘ ਵਾਸੀ ਨਬੀਪੁਰ ਅਤੇ ਉਸ ਦੇ ਦੋਸਤ ਗਰਪ੍ਰਤਾਪ ਸਿੰਘ ਉਰਫ਼ ਪ੍ਰਤਾਪ ਪੁੱਤਰ ਦਰਬਾਰਾ ਸਿੰਘ ਵਾਸੀ ਨਬੀਪਰ, ਜਗਰੂਪ ਸਿੰਘ ਉਰਫ ਰੂਪਾ ਪੁੱਤਰ ਮਹਿਲ ਸਿੰਘ ਵਾਸੀ ਬੂਹ ਅਤੇ ਮੇਜਰ ਸਿੰਘ ਪੁੱਤਰ ਅਜੀਤ ਸਿੰਘ  ਜਿੰਦਾਵਾਲ ਨੇ ਰਲ਼ ਕੇ ਕਤਲ ਕੀਤਾ ਹੈ। ਜਿਸ 'ਤੇ ਤਰਨਤਾਰਨ ਪੁਲਸ ਵੱਲੋਂ ਖੁਫੀਆ ਸੋਰਸ ਅਤੇ ਹੋਰ ਤੱਥਾਂ ਦੇ ਅਧਾਰ 'ਤੇ ਉਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਮੁੱਖ ਦੋਸ਼ੀ ਸੁਖਦੇਵ ਸਿੰਘ ਦੀ ਨੂੰਹ ਬਲਜਿੰਦਰ ਕੌਰ ਹੀ ਹੈ ਜਿਸ ਨੇ ਆਪਣੇ ਮਾਮੇ ਅਤੇ ਮਾਮੇ ਦੇ ਦੌਸਤਾਂ ਨਾਲ ਰਲ਼ ਕੇ ਇਸ ਦੌਹਰੇ ਕਤਲਕਾਂਡ ਨੂੰ ਅੰਜਾਮ ਦਿੱਤਾ ਹੈ। ਬਲਜਿੰਦਰ ਕੌਰ ਨੇ ਸੱਸ ਸਹੁਰੇ ਵੱਲੋਂ ਤੰਗ ਪ੍ਰੇਸ਼ਾਨ ਕਰਨ ਅਤੇ ਘਰੇਲੂ ਝਗੜੇ ਕਾਰਨ ਇਹ ਕਦਮ ਚੁੱਕਿਆ। ਉਸ ਨੇ ਆਪਣੇ ਮਾਮੇ ਅਤੇ ਉਸ ਦੇ ਸਾਥੀਆਂ ਨਾਲ ਲੁੱਟ ਖੋਹ ਦੀ ਕਹਾਣੀ ਬਣਾ ਕੇ ਆਪਣੇ ਸੱਸ ਸਹੁਰੇ ਦਾ ਕਤਲ ਕਰਵਾ ਦਿੱਤਾ। ਕਾਬੂ ਕੀਤੇ ਮੁਲਜ਼ਮਾਂ ਕੋਲੋਂ 1 ਡਬਲ ਬੈਰਲ ਰਾਈਫਲ, 12 ਬੋਰ ਸਮੇਤ 14 ਰੌਂਦ, ਇਕ ਦੇਸੀ ਪਿਸਤੌਲ, ਇਕ ਕਿਰਚ ਅਤੇ ਇਕ ਸੈਮਸੰਗ ਮੋਬਾਇਲ ਫ਼ੋਨ ਬਰਾਮਦ ਕੀਤਾ ਜਾ ਚੁੱਕਾ ਹੈ। ਛੇਤੀ ਹੀ ਇਨ੍ਹਾਂ ਪਾਸੋਂ ਚੋਰੀ ਕੀਤਾ ਗਿਆ ਸੋਨਾ ਅਤੇ ਹੋਰ ਚੀਜ਼ਾਂ ਬਰਾਮਦ ਕੀਤੀਆਂ ਜਾਣਗੀਆਂ।

Anuradha

This news is Content Editor Anuradha