ਧੀ ਨੇ ਮਾਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ, ਸੱਚ ਕਰ ਵਿਖਾਇਆ ਉਹ ਸੁਫ਼ਨਾ ਜਿਸ ਬਾਰੇ ਸੋਚਿਆ ਨਾ ਸੀ

10/26/2022 6:26:07 PM

ਪਟਿਆਲਾ (ਰਾਜੇਸ਼ ਪੰਜੌਲਾ) : ਜਿਸ ਤਰ੍ਹਾਂ ਤੋਂ ਪਟਿਆਲਾ ਦੀਆਂ ਬੇਟੀਆਂ ਵੱਖ-ਵੱਖ ਖੇਤਰਾਂ ’ਚ ਬੁਲੰਦੀਆਂ ਹਾਸਲ ਕਰ ਰਹੀ ਹਨ। ਉਸ ਦੇ ਚੱਲਦੇ ਹੁਣ ਹਰੇਕ ਮਾਤਾ-ਪਿਤਾ ਦੀ ਇੱਛਾ ਹੋਣ ਲੱਗ ਪਈ ਹੈ ਕਿ ਉਸ ਦੇ ਘਰ ਵੀ ਨੀਤਿਕਾ ਬਾਂਸਲ ਵਰਗੀ ਬੇਟੀ ਪੈਦਾ ਹੋਵੇ। ਨੀਤਿਕਾ ਦੀ ਮਾਤਾ ਨੀਲਮ ਬਾਂਸਲ ਦੀ ਇੱਛਾ ਸੀ ਕਿ ਉਸ ਦੀ ਧੀ ਪੜ੍ਹ-ਲਿੱਖ ਕੇ ਉੱਚ ਅਧਿਕਾਰੀ ਬਣੇ। ਬੇਟੀ ਨਿਤਿਕਾ ਨੇ ਹਰਿਆਣਾ ਜੁਡੀਸ਼ੀਅਲ ਸਰਵਿਸ ਦੀ ਪ੍ਰੀਖਿਆ ਪਾਸ ਕਰ ਕੇ ਆਪਣੀ ਮਾਤਾ ਦਾ ਸੁਫ਼ਨਾ ਸਾਕਾਰ ਕਰਦੇ ਹੋਏ ਉਨ੍ਹਾਂ ਨੂੰ ਇਸ ਦੀਵਾਲੀ ਦਾ ਤੋਹਫਾ ਦੇ ਦਿੱਤਾ। ਪਟਿਆਲਾ ਦੀ ਧੀ ਵਧੀਆ ਰੈਂਕ ਹਾਸਲ ਕਰਕੇ ਹਰਿਆਣਾ ’ਚ ਜੱਜ ਬਣ ਗਈ ਹੈ। ਜਿਵੇਂ ਹੀ ਇਸ ਗੱਲ ਦਾ ਪਤਾ ਚਲਿਆ ਤਾਂ ਸਮੁੱਚੇ ਪਰਿਵਾਰ ’ਚ ਖੁਸ਼ੀ  ਫੈਲ ਗਈ।
ਨਿਤਿਕਾ ਦੇ ਪਿਤਾ ਰਾਕੇਸ਼ ਕੁਮਾਰ ਕਾਰੋਬਾਰੀ ਹਨ। ਆਪਣੇ ਦਾਦਕੇ ਅਤੇ ਨਾਨਕੇ ਪਰਿਵਾਰ ’ਚ ਉਹ ਪਹਿਲੀ ਅਜਿਹੀ ਮੈਂਬਰ ਬਣ ਗਈ ਹੈ, ਜੋ ਕਿ ਇੰਨੇ ਉੱਚੇ ਅਹੁਦੇ ’ਤੇ ਪਹੁੰਚੀ ਹੈ ਕਿਉਂਕਿ ਉਸ ਦੇ ਦਾਦਕੇ ਅਤੇ ਨਾਨਕੇ ਦੋਨਾਂ ਪਰਿਵਾਰ ਵਪਾਰੀ ਵਰਗ ਨਾਲ ਸਬੰਧਤ ਹਨ ਅਤੇ ਪੀੜ੍ਹੀ ਦਰ ਪੀੜ੍ਹੀ ਵਪਾਰ ਕਰਦੇ ਆ ਰਹੇ ਹਨ। ਨਿਤਿਕਾ ਦਾ ਭਰਾ ਸੌਰਭ ਬਾਂਸਲ ਬੀ-ਕਾਮ ਕਰ ਰਿਹਾ ਹੈ। ਪਿਤਾ ਰਾਕੇਸ਼ ਕੁਮਾਰ ਅਤੇ ਮਾਤਾ ਨੀਲਮ ਬਾਂਸਲ ਦੋਨੋਂ ਹੀ ਆਪਣੀ ਬੇਟੀ ਦੀ ਇਸ ਪ੍ਰਾਪਤੀ ’ਤੇ ਬੇਹੱਦ ਖੁਸ਼ ਹਨ। 

ਇਹ ਵੀ ਪੜ੍ਹੋ : ਮੋਗਾ ਦੇ ਪਿੰਡ ਕੋਕਰੀ ਵਹਿਣੀਵਾਲ ਦੇ ਕਿਸਾਨ ਪਰਿਵਾਰ ਦੀ ਧੀ ਨੇ ਹਾਸਲ ਕੀਤਾ ਵੱਡਾ ਮੁਕਾਮ, ਸੁਣ ਕਰੋਗੇ ਸਿਫਤਾਂ

‘ਜਗ ਬਾਣੀ’ ਨਾਲ ਗੱਲ ਕਰਦਿਆਂ ਜੱਜ ਬਣੀ ਨਿਤਿਕਾ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਦੀ ਪਹਿਲੀ ਪੀੜ੍ਹੀ ਤੋਂ ਹੈ, ਜਿਸ ਨੇ ਕਨੂੰਨ ਦੀ ਪੜ੍ਹਾਈ ਕੀਤੀ। ਮੇਰੀ ਮਾਤਾ ਨੇ ਪੜ੍ਹਾਈ ਕਰਨ ਲਈ ਹਲਾਸ਼ੇਰੀ ਦਿੱਤੀ। ਮਾਤਾ-ਪਿਤਾ ਦੇ ਸਹਿਯੋਗ ਨਾਲ ਹੀ ਕੋਰੋਨਾਕਾਲ ਦੌਰਾਨ ਲਾਕਡਾਊਨ ’ਚ ਵੀ ਮੈਂ ਪੜ੍ਹਾਈ ਨਹੀਂ ਛੱਡੀ ਅਤੇ ਦਿਨ-ਰਾਤ ਮਿਹਨਤ ਕੀਤੀ। ਨਿਤਿਕਾ ਨੇ ਕਿਹਾ ਕਿ ਮੇਰੀ ਮਾਤਾ ਇਕ ਸਧਾਰਣ ਗ੍ਰਹਿਣੀ ਹੈ ਪਰ ਉਨ੍ਹਾਂ ਨੇ ਹੀ ਸਭ ਤੋਂ ਪਹਿਲਾਂ ਮੇਰਾ ਮਾਰਗਦਰਸ਼ਨ ਕੀਤਾ ਅਤੇ ਮੈਨੂੰ ਪ੍ਰੇਰਿਤ ਕੀਤਾ। ਮੈਂ ਆਪਣੀ ਮਾਤਾ ਨੂੰ ਹੀ ਆਪਣਾ ਪਹਿਲਾਂ ਗੁਰੂ ਮੰਨਦੀ ਹਾਂ।

ਇਹ ਵੀ ਪੜ੍ਹੋ : ਪਰਾਲੀ ਨਾ ਸਾੜਨ ਵਾਲੇ ਪਿੰਡਾਂ ਲਈ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਵੱਡਾ ਐਲਾਨ

ਨਿਤਿਕਾ ਨੇ ਕਿਹਾ ਕਿ ਸਫਲਤਾ ਦਾ ਕੋਈ ਸ਼ਾਰਟਕਟ ਨਹੀਂ ਹੈ। ਸਾਨੂੰ ਆਪਣਾ ਟੀਚਾ ਹਾਸਲ ਕਰਨ ਲਈ ਜੀਅ-ਤੋੜ ਮਿਹਨਤ ਕਰਨੀ ਪਵੇਗੀ। ਨਿਤਿਕਾ ਦੇ ਪਿਤਾ ਰਾਕੇਸ਼ ਕੁਮਾਰ ਅਤੇ ਮਾਤਾ ਨੀਲਮ ਬਾਂਸਲ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ ’ਤੇ ਮਾਣ ਹੈ। ਉਨ੍ਹਾਂ ਨੂੰ ਅੱਜ ਲੱਗ ਰਿਹਾ ਹੈ ਕਿ ਜਿਵੇਂ ਉਹ ਸੰਸਾਰ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਕਦੇ ਵੀ ਬੇਟੀ ਅਤੇ ਬੇਟੇ ’ਚ ਫ਼ਰਕ ਨਹੀਂ ਸਮਝਿਆ। ਅੱਜ ਬੇਟੀ ਨੇ ਹੀ ਉਨ੍ਹਾਂ ਦਾ ਨਾਂ ਰੋਸ਼ਨ ਕੀਤਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੀ ਵੱਡੀ ਕਾਰਵਾਈ, ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਭੇਜਿਆ ਨੋਟਿਸ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News