ਦਰਬਾਰ ਸਾਹਿਬ ਨਤਮਸਤਕ ਹੋਏ ਜੀ. ਕੇ., ਮੋਦੀ ਸਰਕਾਰ ਨੂੰ ਦਿੱਤੀ ਨਸੀਹਤ, ਬਾਦਲ ਵੀ ਨਿਸ਼ਾਨੇ ’ਤੇ

01/07/2021 9:21:58 PM

ਅੰਮਿ੍ਰਤਸਰ (ਅਨਜਾਣ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਸੱਚਖੰਡ ਨਤਮਸਤਕ ਹੋਏ। ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਉਪਰੰਤ ਕੀਰਤਨ ਸਰਵਣ ਕੀਤਾ ਤੇ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾਈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜੀ ਕੇ ਨੇ ਕਿਹਾ ਕਿ ਦਿੱਲੀ ਸਰਹੱਦਾਂ ’ਤੇ ਕਿਸਾਨ ਆਪਣੇ ਛੋਟੇ-ਛੋਟੇ ਬੱਚੇ, ਬੀਬੀਆਂ ਤੇ ਨੱਬੇ-ਨੱਬੇ ਸਾਲ ਦੇ ਬਜ਼ੁਰਗਾਂ ਨੂੰ ਲੈ ਕੇ ਕੜਾਕੇ ਦੀ ਠੰਢ ਵਿਚ ਬੈਠੇ ਹਨਥ ਮੋਦੀ ਦੀ ਕੇਂਦਰ ਸਰਕਾਰ ਨੂੰ ਜਲਦੀ ਫ਼ੈਸਲਾ ਲੈ ਕੇ ਖੇਤੀ ਕਾਨੂੰਨ ਰੱਦ ਕਰਨੇ ਚਾਹੀਦੇ ਹਨ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਦੇਸ਼ ਦੀ ਸਿਆਸਤ ਭਖਾਉਣ ਦੀ ਤਿਆਰੀ ’ਚ ਅਕਾਲੀ ਦਲ, ਕੀਤਾ ਵੱਡਾ ਐਲਾਨ

ਕਿਸਾਨ ਦੇਸ਼ ਦਾ ਅੰਨਦਾਤਾ ਹੈ, ਜੇਕਰ ਕਿਸਾਨ ਦਾ ਕੰਮ ਬੰਦ ਰਿਹਾ ਤਾਂ ਦੇਸ਼ ਵਿਚ ਅਨਾਜ ਦਾ ਕਾਲ ਵੀ ਪੈ ਸਕਦਾ ਹੈ। ਇਕ ਗੱਲ ਕਿਸਾਨਾਂ ਨੇ ਚੰਗੀ ਕੀਤੀ ਜਿਹੜਾ ਕਿਸੇ ਰਾਜਨੀਤਕ ਪਾਰਟੀ ਨੂੰ ਨਾਲ ਨਹੀਂ ਲਿਆ ਕਿਉਂਕਿ ਉਹ ਚਾਹੁੰਦੀਆਂ ਹਨ ਕਿ ਦੰਗਾ ਹੋਵੇ ਇਸ ਤਰ੍ਹਾਂ ਉਹ ਆਪਣੀ ਸਿਆਸੀ ਗਰਾਊਂਡ ਬਨਾਉਣਾ ਚਾਹੁੰਦੀਆਂ ਹਨ। ਕੁਝ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਖੇਤੀ ਸਬੰਧੀ ਬਿੱਲਾਂ ਤੇ ਬੀਬਾ ਹਰਸਿਮਰਤ ਬਾਦਲ ਤੇ ਬਾਦਲ ਸਾਹਿਬ ਖੁਦ ਦਸਤਖ਼ਤ ਕਰਦੇ ਹਨ ਤੇ ਇਸ ਨੂੰ ਬਹੁਤ ਵਧੀਆ ਐਲਾਨਦੇ ਹਨ ਪਰ ਰੌਲਾ ਪੈਣ ’ਤੇ ਹੀ ਇਸਦਾ ਵਿਰੋਧ ਕਰਦੇ ਹਨ। ਇਹ ਸਿਰਫ਼ ਰਾਜਨੀਤਕ ਸਟੰਟ ਹੈ। ਉਨ੍ਹਾਂ ਕਿਹਾ ਕਿ ਹੋਰ ਥੋੜ੍ਹੀ ਦੇਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੌਣ ਹੋਣੀ ਹੈ ਅਤੇ ਬਾਅਦ ਵਿਚ ਵਿਧਾਨ ਸਭਾ ਦੀ ਚੌਣ ਹੋਣੀ ਹੈ ਬਾਦਲਾਂ ਨੂੰ ਆਪਣੀ ਪੁਜੀਸ਼ਨ ਦਾ ਪਤਾ ਲੱਗ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਅੰਦਰ ਭਾਜਪਾ ਲਈ ਖ਼ਤਰੇ ਦੀ ਘੰਟੀ, ਹੁਣ ਪਿੰਡਾਂ ’ਚ ਲੱਗਣੇ ਸ਼ੁਰੂ ਹੋਏ ਇਹ ਪੋਸਟਰ

ਬਾਦਲਾਂ ਦਾ ਬਾਈਕਾਟ ਤਾਂ 2014 ’ਚ ਹੀ ਹੋ ਗਿਆ ਸੀ। ਸੌਦਾ ਸਾਧ ਨੂੰ ਮੁਆਫ਼ੀ ਦੇਣ ਵਾਲਿਆਂ ਨੂੰ ਕਿਸੇ ਨੇ ਮੂੰਹ ਨਹੀਂ ਲਾਇਆ ਤੇ 2017 ’ਚ ਵੀ ਤੁਸੀਂ ਦੇਖ ਲਿਆ ਸੀ। ਅਕਾਲੀ ਦਲ ਦੀਆਂ ਦੋ ਹੀ ਤਾਕਤਾਂ ਸਨ ਪਹਿਲੀ ਪੰਥ ਤੇ ਦੂਸਰੀ ਕਿਸਾਨ। ਪੰਥ ਨੇ ਤਾਂ ਪਹਿਲਾਂ ਹੀ ਨਕਾਰ ਦਿੱਤਾ ਅਤੇ ਕਿਸਾਨ ਉਨ੍ਹਾਂ ਨੂੰ ਮੂੰਹ ਨਹੀਂ ਲਗਾ ਰਹੇ। ਇਕ ਹੋਰ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੀਆਂ ਚੌਣਾਂ ਨਿਰੋਲ ਧਾਰਮਿਕ ਹਨ, ਇਸ ਵਿਚ ਸਿਆਸੀ ਪਾਰਟੀਆਂ ਦਾ ਕੋਈ ਰੋਲ ਨਹੀਂ। ਪਿਛਲੀ ਵਾਰ ਆਮ ਆਦਮੀ ਪਾਰਟੀ ਨੇ ਆਪਣੇ ਬੰਦੇ ਉਤਾਰੇ ਸਨ, 46 ਦੀਆਂ 46 ਸੀਟਾਂ ’ਤੇ ਹਾਰੇ ਸਨ।

ਇਹ ਵੀ ਪੜ੍ਹੋ : ਕਿਸਾਨਾਂ ਦੀ ਦੋ ਟੁੱਕ, ਖੇਤੀ ਕਾਨੂੰਨ ਰੱਦ ਹੋਣ ਤਕ ਨਹੀਂ ਬਣਨ ਦੇਵਾਂਗੇ ਦਿੱਲੀ-ਕੱਟੜਾ ਹਾਈਵੇਅ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh