ਖਤਰਨਾਕ ਗੈਂਗਸਟਰ ਦਿਲਪ੍ਰੀਤ ਬਾਬਾ ਦਾ ਸਾਥੀ ਭਿੰਦਾ ਡਾਨ ਗ੍ਰਿਫਤਾਰ

04/14/2018 6:00:34 AM

ਅੰਮ੍ਰਿਤਸਰ, (ਅਰੁਣ)- ਗੈਂਗਸਟਰਾਂ ਦੀ ਧੜਪਕੜ ਲਈ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲਾ ਦਿਹਾਤੀ ਪੁਲਸ ਨੇ ਖਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਵਾਸੀ ਰੋਪੜ ਦੇ ਇਕ ਕਰੀਬੀ ਸਾਥੀ ਭੁਪਿੰਦਰ ਸਿੰਘ ਭਿੰਦਾ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਇਸ ਮੁਲਜ਼ਮ ਖਿਲਾਫ ਹੱਤਿਆ, ਲੁੱਟ-ਖੋਹ ਤੇ ਡਕੈਤੀ ਤਹਿਤ ਵੱਖ-ਵੱਖ ਮਾਮਲੇ ਦਰਜ ਪਾਏ ਗਏ ਹਨ। ਡੀ. ਐੱਸ. ਪੀ. ਜੰਡਿਆਲਾ ਗੁਰੂ ਗੁਰਪ੍ਰਤਾਪ ਸਿੰਘ ਸਹੋਤਾ ਦੀ ਅਗਵਾਈ ਵਾਲੀ ਟੀਮ ਵੱਲੋਂ ਗ੍ਰਿਫਤਾਰ ਇਸ ਗੈਂਗਸਟਰ ਭਿੰਦਾ ਦੇ ਕਬਜ਼ੇ 'ਚੋਂ ਵੱਖ-ਵੱਖ ਵਾਰਦਾਤਾਂ 'ਚ ਵਰਤਿਆ ਗਿਆ ਇਕ ਦੇਸੀ ਪਿਸਤੌਲ ਬਰਾਮਦ ਕੀਤਾ ਗਿਆ ਹੈ।
ਪ੍ਰਾਈਵੇਟ ਬੱਸ ਚਾਲਕ ਦੀ ਹੱਤਿਆ 'ਚ ਸੀ ਲੋੜੀਂਦਾ
22 ਜੁਲਾਈ 2017 ਨੂੰ ਫਤਿਹਗੜ੍ਹ ਚੂੜੀਆਂ ਰੋਡ 'ਤੇ ਕਾਹਲੋਂ ਬੱਸ ਸਰਵਿਸ ਦੇ ਡਰਾਈਵਰ ਦੀ ਹੱਤਿਆ ਕਰਨ ਵਾਲੇ 4 ਕਾਰ ਸਵਾਰਾਂ ਵਿਚ ਇਕ ਭਿੰਦਾ ਡਾਨ ਪੁੱਤਰ ਗੁਰਚਰਨ ਸਿੰਘ ਵਾਸੀ ਪੰਡੋਰੀ ਵੜੈਚ ਸੀ, ਜਿਸ ਦੀ ਲੰਬੇ ਸਮੇਂ ਤੋਂ ਪੁਲਸ ਭਾਲ ਕਰ ਰਹੀ ਸੀ।
ਪੁਲਸ ਭਿੰਦਾ ਡਾਨ ਤੋਂ ਕਰੇਗੀ ਪੁੱਛਗਿੱਛ
ਐੱਸ. ਐੱਸ. ਪੀ. ਦਿਹਾਤੀ ਪਰਮਪਾਲ ਸਿੰਘ ਨੇ ਦੱਸਿਆ ਕਿ ਜ਼ਿਲਾ ਰੋਪੜ ਵਾਸੀ ਖਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਜੋ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਪੁਲਸ ਨੂੰ ਲੋੜੀਂਦਾ ਹੈ, ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਭੁਪਿੰਦਰ ਸਿੰਘ ਭਿੰਦਾ ਡਾਨ ਉਸ ਦਾ ਹੀ ਕਰੀਬੀ ਸਾਥੀ ਹੈ। ਪੁਲਸ ਗੈਂਗਸਟਰ ਦਿਲਪ੍ਰੀਤ ਬਾਬਾ ਦੀ ਗ੍ਰਿਫਤਾਰੀ ਲਈ ਭਿੰਦਾ ਡਾਨ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕਰੇਗੀ।
ਭਿੰਦਾ ਡਾਨ ਵੱਲੋਂ ਕੀਤੀਆਂ ਵਾਰਦਾਤਾਂ ਦਾ ਵੇਰਵਾ
1.  ਪੱਟੀ ਤੋਂ ਸਕਿਓਰਿਟੀ ਗਾਰਡ ਤੇ
ਖੋਹੀ ਰਾਈਫਲ
2. ਕੱਥੂਨੰਗਲ ਐੱਸ. ਕੇ. ਢਾਬੇ ਨੇੜਿਓਂ ਖੋਹੀ ਇਨੋਵਾ ਕਾਰ
3. ਫਤਿਹਗੜ੍ਹ ਚੂੜੀਆਂ ਰੋਡ ਨੇੜੇ ਬੱਸ ਡਰਾਈਵਰ ਦੀ ਕੀਤੀ ਹੱਤਿਆ
4. ਨਾਰਕੋਟਿਕ ਸੈੱਲ ਅੰਮ੍ਰਿਤਸਰ ਸ਼ਹਿਰ ਵੱਲੋਂ ਵਾਰਦਾਤ ਕਰਨ ਤੋਂ ਪਹਿਲਾਂ ਹੋਇਆ ਸੀ ਗ੍ਰਿਫਤਾਰ
5. ਲੁਧਿਆਣਾ ਤੋਂ ਤਿੰਨੇ ਦੇਸੀ ਪਿਸਤੌਲ ਤੇ 315 ਬੋਰ ਦੇ 2 ਕੱਟੇ ਖਰੀਦੇ
ਮੁਲਜ਼ਮ ਖਿਲਾਫ ਦਰਜ ਮਾਮਲਿਆਂ ਦਾ ਵੇਰਵਾ
1. ਮੁਕੱਦਮਾ 113/17-307, 302, 341, 472, 34 ਥਾਣਾ ਕੰਬੋਅ
2. ਮੁਕੱਦਮਾ 70/15- 379 ਬੀ-ਥਾਣਾ ਕੱਥੂਨੰਗਲ
3. ਮੁਕੱਦਮਾ 11/12- 295 ਏ, 452, 506, 148,149 ਥਾਣਾ ਕੰਬੋਅ
4. ਮੁਕੱਦਮਾ 127/13-379-ਬੀ ਥਾਣਾ ਸਦਰ ਅੰਮ੍ਰਿਤਸਰ ਸ਼ਹਿਰ
5. ਮੁਕੱਦਮਾ 155/13 ਐੱਨ. ਡੀ. ਪੀ. ਐੱਸ. ਐਕਟ ਥਾਣਾ ਕੰਬੋਅ
6. ਮੁਕੱਦਮਾ 81/15-399, 402 ਅਸਲਾ ਐਕਟ ਥਾਣਾ ਮਕਬੂਲਪੁਰਾ
7. ਮੁਕੱਦਮਾ 122/17-379-ਬੀ ਅਸਲਾ ਐਕਟ ਥਾਣਾ ਪੱਟੀ ਤਰਨਤਾਰਨ ਦਰਜ ਹਨ।
ਭਿੰਦੇ ਦਾ ਸਾਥੀ ਗੈਂਗਸਟਰ ਸਿਕੰਦਰ ਪਹਿਲਾਂ ਹੀ ਕੀਤਾ ਪੁਲਸ ਨੇ ਗ੍ਰਿਫਤਾਰ
ਭੁਪਿੰਦਰ ਭਿੰਦਾ ਦੇ ਸਾਥੀ ਗੈਂਗਸਟਰ ਸਿਕੰਦਰ ਨੂੰ ਪੁਲਸ ਬੀਤੇ ਦਿਨੀਂ ਪਹਿਲਾਂ ਹੀ ਗ੍ਰਿਫਤਰ ਕਰ ਚੁੱਕੀ ਹੈ ਅਤੇ ਖਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਤੇ ਗਿਰੋਹ ਦੇ ਹੋਰ ਮੈਂਬਰਾਂ ਦੀ ਗ੍ਰਿਫਤਾਰੀ ਲਈ ਪੁਲਸ ਉਨ੍ਹਾਂ ਦੇ ਟਿਕਾਣਿਆਂ ਦੇ ਸੁਰਾਗ ਲਾ ਰਹੀ ਹੈ।