ਡਾਂਸਰ ਕਤਲ ਮਾਮਲੇ ''ਚ ਮੁੱਖ ਦੋਸ਼ੀ ਬਿੱਲਾ ਤੇ ਸੰਜੂ ਗੋਇਲ 2 ਦਿਨ ਦੇ ਪੁਲਸ ਰਿਮਾਂਡ ''ਤੇ

12/06/2016 1:22:41 PM

ਬਠਿੰਡਾ : ਮੌੜ ਮਿੰਡੀ ''ਚ ਵਿਆਹ ਸਮਾਗਮ ''ਚ ਗੋਲੀ ਮਾਰ ਕੇ ਕਤਲ ਕੀਤੀ ਗਈ ਗਰਭਵਤੀ ਡਾਂਸਰ ਕੁਲਵਿੰਦਰ ਕੌਰ ਦੇ ਕਾਤਲ ਵਿੱਕੀ ਉਰਫ ਬਿੱਲਾ ਅਤੇ ਹਥਿਆਰ ਦੇ ਮਾਲਕ ਸੰਜੂ ਗੋਇਲ ਨੂੰ ਮੰਗਲਵਾਰ ਨੂੰ ਪੁਲਸ ਨੇ ਅਦਾਲਤ ''ਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਦੋਵਾਂ ਨੂੰ ਦੋ ਦਿਨ ਦੇ ਪੁਲਸ ਰਿਮਾਂਡ ''ਤੇ ਭੇਜ ਦਿੱਤਾ।
ਦੱਸਣਯੋਗ ਹੈ ਕਿ ਇਸ ਕਤਲ ਕਾਂਡ ਵਿਚ ਪੁਲਸ ਨੇ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ ਜਿਨ੍ਹਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁੱਖ ਦੋਸ਼ੀ ਵਿੱਕੀ ਉਰਫ ਬਿੱਲਾ ਨੂੰ ਪੁਲਸ ਨੇ ਮੰਗਲਵਾਰ ਸ਼ਾਮ ਗ੍ਰਿਫਤਾਰ ਕਰ ਲਿਆ ਸੀ। ਜਿਸ ਨੂੰ ਅੱਜ ਪੁਲਸ ਨੇ ਅਦਾਲਤ ''ਚ ਪੇਸ਼ ਕਰਕੇ ਉਸ ਦਾ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।

Gurminder Singh

This news is Content Editor Gurminder Singh