ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਮਾਤਾ ਚੰਦ ਕੌਰ ਦੇ ਕਾਤਲਾਂ ਨੂੰ ਜਲਦ ਫੜੇ ਜਾਣ ਦਾ ਦਿੱਤਾ ਭਰੋਸਾ : ਸਤਗੁਰੂ ਉਦੈ ਸਿੰਘ

11/19/2017 11:11:42 AM

ਲੁਧਿਆਣਾ (ਨਰਿੰਦਰ) — ਲੁਧਿਆਣਾ ਦੇ ਗੁਰਦੁਆਰਾ ਸ੍ਰੀ ਭੈਣੀ ਸਾਹਿਬ 'ਚ ਸਤਗੁਰੂ ਜਗਜੀਤ ਸਿੰਘ ਜੀ ਦੇ 98ਵੇਂ ਜਨਮ ਦਿਵਸ ਮੌਕੇ ਦੋ ਦਿਨ ਚੱਲਣ ਵਾਲੇ ਵਿਸ਼ਾਲ ਸੰਮੇਲਨ 'ਚ ਨਾਮਧਾਰੀ ਭਾਈਚਾਰੇ ਦੇ ਮੁਖੀ ਸਤਗੁਰੂ ਉਦੈ ਸਿੰਘ ਜੀ ਵਲੋਂ ਸੰਮੇਲਨ ਦੀ ਪ੍ਰਧਾਨਤਾ ਕਰਦੇ ਹੋਏ ਹਿੱਸਾ ਲਿਆ ਗਿਆ।
ਇਸ ਮੌਕੇ ਸਤਗੁਰੂ ਉਦੈ ਸਿੰਘ ਜੀ ਨੇ ਜਿਥੇ ਕਰਵਾਏ ਗਏ ਸੰਗੀਤ ਸੰਮੇਲਨ ਦੀ ਸਰਹਾਨਾ ਕੀਤਾ, ਉਥੇ ਹੀ ਉਨ੍ਹਾਂ ਨੇ ਮਾਤਾ ਚੰਦ ਕੌਰ ਦੇ ਕਾਤਲਾਂ ਨੂੰ ਜਲਦ ਫੜੇ ਜਾਣ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਵਿਸ਼ਵਾਸ ਦਿਵਾਇਆ ਹੈ ਕਿ ਪੰਜਾਬ ਪੁਲਸ ਜਲਦ ਇਸ ਮਾਮਲੇ ਨੂੰ ਹੱਲ ਕਰ ਦੇਵੇਗੀ ਤੇ ਇਸ ਕੇਸ 'ਚ ਸੀ.ਬੀ. ਆਈ. ਵਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਮਾਤਾ ਚੰਦ ਕੌਰ ਦੇ ਕਾਤਲ ਜਲਦ ਗ੍ਰਿਫਤਾਰ ਕਰ ਲਏ ਜਾਣਗੇ।
ਉਥੇ ਹੀ ਦੂਜੇ ਪਾਸੇ ਨਾਮਧਾਰੀ ਲਖਬੀਰ ਸਿੱਘ ਬਢੋਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਪੁਲਸ 'ਤੇ ਪੂਰਾ ਭਰੋਸਾ ਹੈ ਤੇ ਸਾਨੂੰ ਜਲਦ ਇਨਸਾਫ ਮਿਲਣ ਦੀ ਉਮੀਦ ਹੈ।