ਡੀ. ਸੀ. ਐੱਮ. ਮਜ਼ਦੂਰਾਂ ਵੱਲੋਂ ਰੋਸ ਰੈਲੀ

10/13/2017 7:32:09 AM

ਰੂਪਨਗਰ, (ਵਿਜੇ)- ਡੀ. ਸੀ. ਐੱਮ. ਮਜ਼ਦੂਰਾਂ ਵੱਲੋਂ ਯੂਨੀਅਨ ਪ੍ਰਧਾਨ ਰਵਿੰਦਰ ਰਾਣਾ ਦੀ ਅਗਵਾਈ 'ਚ ਪ੍ਰੇਮ ਨਗਰ 'ਚ ਰੋਸ ਰੈਲੀ ਕੀਤੀ ਗਈ।
ਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਰਵਿੰਦਰ ਰਾਣਾ ਨੇ ਕਿਹਾ ਕਿ ਦੋ ਸਾਲ ਹੋਣ 'ਤੇ ਵੀ ਮਜ਼ਦੂਰਾਂ ਦੀਆਂ ਜਾਇਜ਼ ਮੰਗਾਂ ਵੱਲ ਫੈਕਟਰੀ ਮੈਨੇਜਮੈਂਟ ਤੇ ਜ਼ਿਲਾ ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ। ਮਜ਼ਦੂਰ ਲਗਾਤਾਰ ਤਨਦੇਹੀ ਨਾਲ ਆਪਣਾ ਕੰਮ ਕਰ ਰਹੇ ਹਨ, ਜਿਸ ਦੇ ਉਲਟ ਮੈਨੇਜਮੈਂਟ ਹੱਕ ਦੀ ਆਵਾਜ਼ ਚੁੱਕਣ ਵਾਲੇ ਮਜ਼ਦੂਰਾਂ ਤੇ ਆਗੂਆਂ ਨੂੰ ਬਾਹਰ ਕੱਢਣ ਦੀਆਂ ਸਾਜ਼ਿਸ਼ਾਂ ਕਰ ਰਹੀ ਹੈ। ਇਥੇ ਆਈ. ਟੀ. ਆਈ. ਦੇ ਨਾਂ 'ਤੇ ਮੈਨੇਜਮੈਂਟ ਵਿਦਿਆਰਥੀਆਂ ਤੋਂ ਗੈਰ-ਕਾਨੂੰਨੀ ਪ੍ਰੋਡਕਸ਼ਨ ਦਾ ਕੰਮ ਕਰਵਾ ਰਹੀ ਹੈ, ਜਿਸ ਦਾ ਵਿਰੋਧ ਕਰਨ ਵਾਲੇ ਵਿਦਿਆਰਥੀਆਂ ਨੂੰ ਫੈਕਟਰੀ 'ਚੋਂ ਬਾਹਰ ਕਰ ਦਿੱਤਾ ਗਿਆ।
ਉਨ੍ਹਾਂ ਦੇ ਵਰਕਰ ਮੈਨੇਜਮੈਂਟ ਦੀਆਂ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ 'ਚ ਹਿੱਸਾ ਨਹੀਂ ਲੈਣਗੇ। ਉਨ੍ਹਾਂ ਮੰਗ ਕੀਤੀ ਕਿ ਭਾਰਤ ਸਰਕਾਰ ਦੇ ਕਾਨੂੰਨ 2014 ਅਨੁਸਾਰ 20 ਫੀਸਦੀ ਬੋਨਸ ਤੇ 2014 ਤੋਂ ਬੋਨਸ ਦੀ ਬਕਾਇਆ ਰਾਸ਼ੀ ਜਲਦ ਦਿੱਤੀ ਜਾਵੇ।
ਇਸ ਸਮੇਂ ਰਿਸ਼ੂ ਕੁਮਾਰ, ਮਨਜੀਤ ਚੀਮਾ, ਗੁਰਚਰਨ ਸਿੰਘ, ਸੁਖਬੀਰ ਸਿੰਘ, ਰਾਜ ਬਹਾਦਰ, ਰਾਜੇਸ਼ ਚੋਪੜਾ ਤੇ ਜਸਪਾਲ ਮਾਜਰੀ ਮੌਜੂਦ ਸਨ।