ਡੀ. ਟੀ. ਓ. ਨੇ ਓਵਰਲੋਡ ਟਰੱਕਾਂ ਦੇ ਕੱਟੇ ਚਲਾਨ

06/24/2017 4:37:53 PM

ਅਬੋਹਰ(ਸੁਨੀਲ, ਰਹੇਜਾ)—ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਤੇ ਓਵਰਲੋਡਿੰਗ ਅਤੇ ਬਿਨਾਂ ਟੈਕਸ ਭਰੇ ਚੱਲਣ ਵਾਲੇ ਵ੍ਹੀਕਲਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਜ਼ਿਲਾ ਫਾਜ਼ਿਲਕਾ ਦੇ ਡੀ. ਟੀ. ਓ. ਗੁਰਚਰਨ ਸਿੰਘ ਨੇ ਸ਼੍ਰੀਗੰਗਾਨਗਰ ਬਾਈਪਾਸ 'ਤੇ ਨਾਕਾਬੰਦੀ ਕਰ ਕੇ ਕਈ ਟਰੱਕਾਂ ਨੂੰ ਬੰਦ ਕਰ ਕੇ ਸੀ. ਆਈ. ਏ. ਸਟਾਫ਼ ਪੁਲਸ ਦੇ ਹਵਾਲੇ ਕੀਤਾ ਗਿਆ। ਕਈ ਵ੍ਹੀਕਲਾਂ ਦੇ ਚਲਾਨ ਵੀ ਕੱਟੇ ਗਏ। 
ਡੀ. ਟੀ. ਓ. ਨੇ ਦੱਸਿਆ ਕਿ ਜਿਹੜੇ ਵਿਅਕਤੀ ਬਿਨਾਂ ਟੈਕਸ ਭਰੇ ਗੱਡੀਆਂ ਚਲਾਉਣਗੇ ਅਤੇ ਓਵਰਲੋਡਿੰਗ ਕਰਨਗੇ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਵ੍ਹੀਕਲਾਂ ਦੇ ਦਸਤਾਵੇਜ਼ ਆਪਣੇ ਨਾਲ ਰੱਖਣ ਅਤੇ ਟੈਕਸ ਭਰ ਕੇ ਚਲਾਉਣ ਅਤੇ ਓਵਰਲੋਡ ਮਾਲ ਨਾ ਭਰਿਆ ਜਾਵੇ।