ਸਾਈਬਰ ਠੱਗ ਨੇ ਬਣਾਇਆ ਵਿਧਾਇਕ ਦੇ ਭਰਾ ਦਾ ਜਾਅਲੀ ਅਕਾਊਂਟ, ਪਰਦਾਫਾਸ਼ ਹੋਇਆ ਤਾਂ...

11/26/2022 9:32:21 PM

ਗੁਰਦਾਸਪੁਰ (ਜੀਤ ਮਠਾਰੂ) : ਆਨਲਾਈਨ ਪਲੇਟਫਾਰਮ 'ਤੇ ਲੋਕਾਂ ਨਾਲ ਹੋ ਰਹੀਆਂ ਅਨੇਕਾਂ ਠੱਗੀਆਂ ਦਾ ਸਿਲਸਿਲਾ ਨਿਰੰਤਰ ਜਾਰੀ ਹੈ, ਜਿਸ ਦੇ ਚੱਲਦਿਆਂ ਆਨਲਾਈਨ ਠੱਗੀ ਮਾਰਨ ਵਾਲੇ ਇਕ ਨੌਸਰਬਾਜ਼ ਨੇ ਇਸ ਵਾਰ ਗੁਰਦਾਸਪੁਰ ਹਲਕੇ ਦੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਛੋਟੇ ਭਰਾ ਅਤੇ ਯੂਥ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਕੇਪੀ ਪਾਹੜਾ ਦੇ ਦੋਸਤਾਂ ਨੂੰ ਠੱਗਣ ਦੀ ਕੋਸ਼ਿਸ਼ ਕੀਤੀ। ਕੇਪੀ ਪਾਹੜਾ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਉਨ੍ਹਾਂ ਦੇ ਸਾਥੀਆਂ, ਸਮਰਥਕਾਂ ਤੇ ਰਿਸ਼ਤੇਦਾਰਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ, ਜੋ ਦੱਸ ਰਹੇ ਸਨ ਕਿ ਤੁਹਾਡੇ ਇੰਸਟਾਗ੍ਰਾਮ ਅਕਾਊਂਟ ਤੋਂ ਮੈਸੇਜ ਕਰਕੇ ਕੋਈ ਵਿਅਕਤੀ ਪੈਸਿਆਂ ਦੀ ਮੰਗ ਕਰ ਰਿਹਾ ਹੈ।

ਇਹ ਵੀ ਪੜ੍ਹੋ : ਫਿਰੋਜ਼ਪੁਰ ਦਾ ਵਕੀਲ ਭੇਤਭਰੀ ਹਾਲਤ ’ਚ ਲਾਪਤਾ, ਸਕੂਟਰ ਤੇ ਮੋਬਾਈਲ ਨਹਿਰ ਨੇੜਿਓਂ ਮਿਲੇ, ਮਾਮਲਾ ਸ਼ੱਕੀ

ਕੇਪੀ ਪਾਹੜਾ ਨੇ ਦੱਸਿਆ ਕਿ ਕੁਝ ਮਿੰਟਾਂ ਲਈ ਤਾਂ ਉਹ ਹੈਰਾਨ ਰਹਿ ਗਿਆ ਕਿਉਂਕਿ ਉਨ੍ਹਾਂ ਨੇ ਕਿਸੇ ਨੂੰ ਕੋਈ ਮੈਸੇਜ ਨਹੀਂ ਕੀਤਾ ਸੀ ਅਤੇ ਕਿਸੇ ਕੋਲੋਂ ਪੈਸੇ ਮੰਗਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਜਦੋਂ ਉਨ੍ਹਾਂ ਨੇ ਸਹੀ ਢੰਗ ਨਾਲ ਸੋਸ਼ਲ ਮੀਡੀਆ 'ਤੇ ਆਪਣੇ ਨਾਂ ਦਾ ਅਕਾਊਂਟ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਕਿਸੇ ਵਿਅਕਤੀ ਨੇ ਉਨ੍ਹਾਂ ਦੀਆਂ ਫੋਟੋਆਂ ਲਗਾ ਕੇ ਇਕ ਨਵਾਂ ਇੰਸਟਾਗ੍ਰਾਮ ਅਕਾਊਂਟ ਬਣਾਇਆ ਹੋਇਆ ਸੀ ਅਤੇ ਪੁਰਾਣੇ ਅਕਾਊਂਟ ਤੋਂ ਉਨ੍ਹਾਂ ਦੇ ਦੋਸਤਾਂ ਦੀ ਲਿਸਟ ਲੈ ਕੇ ਸਾਰਿਆਂ ਨੂੰ ਨਵੇਂ ਅਕਾਊਂਟ 'ਚ ਐਡ ਕਰ ਲਿਆ। ਇਸ ਤੋਂ ਬਾਅਦ ਉਕਤ ਸਾਈਬਰ ਠੱਗ ਨੇ ਮੈਸੇਜ ਕਰਕੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋ : ਬੈਂਕ ਦੀ ਨਕਦੀ ਸਹੀ ਟਿਕਾਣੇ 'ਤੇ ਪਹੁੰਚਾਉਣ ਵਾਲੇ ਅਫ਼ਸਰ ਨੇ ਹੀ ਵਾਰਦਾਤ ਨੂੰ ਦੇ ਦਿੱਤਾ ਅੰਜਾਮ, ਪੜ੍ਹ ਕੇ ਉਡ ਜਾਣਗੇ ਹੋਸ਼

ਪਾਹੜਾ ਨੇ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਆਪਣੇ ਸੋਸ਼ਲ ਮੀਡੀਆ ਦੇ ਸਾਰੇ ਅਕਾਊਂਟ 'ਚ ਮੈਸੇਜ/ਪੋਸਟ ਪਾ ਕੇ ਸਾਰੇ ਜਾਣਕਾਰਾਂ ਨੂੰ ਇਸ ਫੇਕ ਅਕਾਊਂਟ ਬਾਰੇ ਸੂਚਨਾ ਦਿੱਤੀ ਅਤੇ ਜਦੋਂ ਨੌਸਰਬਾਜ਼ ਨੂੰ ਪਤਾ ਲੱਗਾ ਕਿ ਹੁਣ ਉਸ ਦੀ ਜਾਅਲਸਾਜ਼ੀ ਦਾ ਪਰਦਾਫਾਸ਼ ਹੋ ਚੁੱਕਾ ਹੈ ਤਾਂ ਉਸ ਨੇ ਜਾਅਲੀ ਅਕਾਊਂਟ ਡਿਲੀਟ ਕਰ ਦਿੱਤਾ। ਕੇਪੀ ਪਾਹੜਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਨੌਸਰਬਾਜ਼ ਕਈ ਲੋਕਾਂ ਨੂੰ ਇਸ ਢੰਗ ਨਾਲ ਠੱਗ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਅਤੇ ਕਿਸੇ ਵੀ ਕੀਮਤ 'ਤੇ ਸੋਸ਼ਲ ਮੀਡੀਆ 'ਤੇ ਆਏ ਮੈਸੇਜ ਦੇ ਅਧਾਰ 'ਤੇ ਕਿਸੇ ਵਿਅਕਤੀ ਨੂੰ ਪੈਸੇ ਟਰਾਂਸਫਾਰਮਰ ਨਹੀਂ ਕਰਨੇ ਚਾਹੀਦੇ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News