330 ਕਰੋੜ ਦੀ 66 ਕਿਲੋ ਹੈਰੋਇਨ ਜ਼ਬਤ

07/22/2017 1:50:43 PM

ਅੰਮ੍ਰਿਤਸਰ (ਜ. ਬ.)- ਕਸਟਮ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਟੀ. ਐੱਫ. ਸੀ. ਸਲਾਮਾਬਾਦ (ਜੰਮੂ-ਕਸ਼ਮੀਰ) ਬਾਰਟਰ ਟ੍ਰੇਡ 'ਚ ਤਾਇਨਾਤ ਕੀਤੀ ਗਈ ਟੀਮ ਨੇ 66 ਕਿਲੋ ਹੈਰੋਇਨ ਜ਼ਬਤ ਕੀਤੀ, ਜਿਸ ਦੀ ਅੰਤਰਰਾਸ਼ਟਰੀ ਮਾਰਕੀਟ 'ਚ ਕੀਮਤ 330 ਕਰੋੜ ਰੁਪਏ ਦੱਸੀ ਜਾਂਦੀ ਹੈ। 
ਜਾਣਕਾਰੀ ਅਨੁਸਾਰ ਪਾਕਿਸਤਾਨ ਆਕਿਊਫਾਈਡ ਕਸ਼ਮੀਰ ਵੱਲੋਂ ਭਾਰਤੀ ਕਸ਼ਮੀਰ 'ਚ ਇਕ ਕੱਪੜੇ ਦਾ ਟਰੱਕ ਭੇਜਿਆ ਗਿਆ ਸੀ, ਜਿਸ ਦੀ ਕਸਟਮ ਵਿਭਾਗ ਦੀ ਟੀਮ ਨੇ ਚੈਕਿੰਗ ਕੀਤੀ ਅਤੇ ਇਸ ਦੌਰਾਨ ਕੱਪੜੇ ਦੀ ਥਾਂ ਹੈਰੋਇਨ ਦੀ ਭਾਰੀ ਖੇਪ ਫੜੀ ਗਈ। ਜੁਆਇੰਟ ਕਮਿਸ਼ਨਰ ਕਸਟਮ ਡਾ. ਅਰਵਿੰਦ ਕੁਮਾਰ ਨੇ ਦੱਸਿਆ ਕਿ ਵਿਭਾਗ ਨੇ ਸੂਚਨਾ ਦੇ ਆਧਾਰ 'ਤੇ ਇਹ ਸਫਲਤਾ ਹਾਸਲ ਕੀਤੀ ਹੈ। ਇਹ ਖੇਪ ਕਿਸ ਵਪਾਰੀ ਨੇ ਮੰਗਵਾਈ ਸੀ ਅਤੇ ਪਾਕਿਸਤਾਨ ਤੋਂ ਕਿਸ ਵਪਾਰੀ ਨੇ ਭੇਜੀ ਹੈ, ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।