ਬਠਿੰਡਾ ਤੇ ਚਾਮੁੰਡਾ ਦੇਵੀ ਲਈ ਫਿਰ ਤੋਂ ਚੱਲਣਗੀਆਂ ਸੀ. ਟੀ. ਯੂ. ਬੱਸਾਂ

Thursday, Oct 12, 2017 - 12:14 PM (IST)

ਚੰਡੀਗੜ੍ਹ : 5 ਸਾਲ ਪਹਿਲਾਂ ਸਾਬਕਾ ਰਾਜਪਾਲ ਸ਼ਿਵਰਾਜ ਪਾਟਿਲ ਨੇ ਜਿਨ੍ਹਾਂ ਲੰਬੇ ਰੂਟਾਂ ਨੂੰ ਬੰਦ ਕਰ ਦਿੱਤਾ ਸੀ, ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਇਨ੍ਹਾਂ ਸਾਰੇ ਰੂਟਾਂ ਨੂੰ ਫਿਰ ਤੋਂ ਖੋਲ੍ਹਣ ਜਾ ਰਿਹਾ ਹੈ। ਇਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ 'ਚ ਸਥਿਤ ਚਾਮੁੰਡਾ ਦੇਵੀ ਮੰਦਰ ਤੋਂ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੇਅਰ ਆਸ਼ਾ ਕੁਮਾਰੀ ਜਸਵਾਲ ਇਸ ਰੂਟ 'ਤੇ ਬੱਸ ਚਲਾਉਣ ਦੀ ਮੰਗ ਸੀ. ਟੀ. ਯੂ. ਦੇ ਅਧਿਕਾਰੀਆਂ ਨੂੰ ਕਰ ਰਹੀ ਸੀ। ਬਠਿੰਡਾ ਲਈ ਫਿਰ ਤੋਂ ਸੀ. ਟੀ. ਯੂ. ਦੀ ਸਰਵਿਸ ਸ਼ੁਰੂ ਹੋਵੇਗੀ। ਪੰਜਾਬ 'ਚ ਕਈ ਅਜਿਹੇ ਰੂਟ ਫਿਰ ਤੋਂ ਸ਼ੁਰੂ ਕੀਤੇ ਜਾ ਰਹੇ ਹਨ, ਜਿੱਥੇ ਕਈ ਸਾਲਾਂ ਤੋਂ ਸੀ. ਟੀ. ਯੂ. ਦੀਆਂ ਬੱਸਾਂ ਨਹੀਂ ਜਾ ਰਹੀਆਂ ਸਨ। ਦੂਜੇ ਪਾਸੇ ਚੰਡੀਗੜ੍ਹ-ਦਿੱਲੀ ਰੂਟ 'ਤੇ ਵੀ ਲੰਬੀ ਦੂਰੀ ਦੀਆਂ ਬੱਸਾਂ ਨੂੰ ਵਧਾਇਆ ਜਾ ਰਿਹਾ ਹੈ। ਸੀ. ਟੀ. ਯੂ. ਦੇ ਬੇੜੇ 'ਚ 40 ਨਵੀਆਂ ਬੱਸਾਂ ਸ਼ਾਮਲ ਹੋ ਚੁੱਕੀਆਂ ਹਨ। ਦੀਵਾਲੀ ਤੋਂ ਪਹਿਲਾਂ ਇਨ੍ਹਾਂ ਬੱਸਾਂ ਨੂੰ ਰੂਟ 'ਤੇ ਉਤਾਰ ਦਿੱਤਾ ਜਾਵੇਗਾ। ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਇਨ੍ਹਾਂ ਬੱਸਾਂ ਨੂੰ ਹਰੀ ਝੰਡੀ ਤੋਂ ਬਾਅਦ ਫਿਰ ਤੋਂ ਬੰਦ ਲੰਬੇ ਰੂਟਾਂ 'ਤੇ ਉਤਾਰਿਆ ਜਾਵੇਗਾ। 5 ਸਾਲ ਪਹਿਲਾਂ ਸਾਬਕਾ ਰਾਜਪਾਲ ਪਾਟਿਲ ਨੇ ਸਾਰੇ ਲੰਬੇ ਰੂਟਾਂ ਤੋਂ ਬੱਸਾਂ ਹਟਵਾ ਕੇ ਇਨ੍ਹਾਂ ਨੂੰ ਸ਼ਹਿਰ 'ਚ ਲਗਵਾ ਦਿੱਤਾ ਸੀ। ਪਾਟਿਲ ਦਾ ਫੋਕਸ ਸਿਟੀ ਸਰਵਿਸ  ਨੂੰ ਵਧੀਆ ਕਰਕੇ ਸ਼ਹਿਰ 'ਚ ਬੱਸ ਫਰੀਕੁਐਂਸੀ ਨੂੰ ਘੱਟ ਕਰਨਾ ਸੀ।
 


Related News