ਸੀਟੀ ਗਰੁੱਪ ਆਫ ਇੰਸਟੀਚਿਊਟ ''ਚ ਕਰਵਾਈ ਗਈ ਹਾਫ ਮੈਰਾਥਨ

03/11/2018 12:27:24 PM

ਜਲੰਧਰ(ਕਰਨ)— ਜਲੰਧਰ ਦੇ ਸੀਟੀ ਗਰੁਪ ਆਫ ਇੰਸਟੀਚਿਊਟ 'ਚ ਐਤਵਾਰ ਨੂੰ 11ਵੀਂ ਹਾਫ ਮੈਰਾਥਨ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਵਿਸ਼ਵ ਮਾਸਟਰ ਖੇਡਾਂ 'ਚ 100 ਮੀਟਰ ਦੌੜ 'ਚ ਸੋਨੇ ਦਾ ਤਮਗਾ ਜੇਤੂ ਮਾਨ ਕੌਰ, ਵਿਸ਼ਵ ਪੱਧਰੀ ਦੋੜਾਕ ਫੌਜਾ ਸਿੰਘ , ਗਾਇਕ ਮੰਗੀ ਮਾਹਿਲ , ਗਾਇਕ ਗੁਰਨਜਰ, ਬੈਟਲ ਆਫ ਸਾਰਾਗੜੀ 'ਚ ਮੁਖ ਭੂਮਿਕਾ ਨਿਭਾ ਰਹੇ ਬਲਰਾਜ ਅਤੇ ਹਾਲੀਵੁਡ ਅਦਾਕਾਰਾ ਪੀਪਾ ਹਯੂਜ ਨੇ ਮੈਰਾਥਨ ਦਾ ਆਗਾਜ ਕੀਤਾ।

ਇਸ ਮੈਰਾਥਨ 'ਚ ਕਈ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।