ਲੋਕਾਂ ਨੇ ਨਵੀਆਂ ਗਾਈਡਲਾਇਨਜ਼ ਨੂੰ ਛਿੱਕੇ ’ਤੇ ਟੰਗਿਆ, ਬਾਜ਼ਾਰਾਂ ’ਚ ਦਿਖੀ ਆਮ ਦਿਨਾਂ ਵਾਂਗ ਭੀੜ

05/03/2021 3:39:58 PM

ਭਵਾਨੀਗੜ੍ਹ (ਕਾਂਸਲ) : ਪੰਜਾਬ ਸਰਕਾਰ ਵੱਲੋਂ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਦੇ ਲਗਾਤਾਰ ਵੱਧਦੇ ਕਹਿਰ ਨੂੰ ਦੇਖਦੇ ਹੋਏ ਇਸ ਦੇ ਕਾਬੂ ਪਾਉਣ ਲਈ ਨਵੀਆਂ ਗਾਈਡਲਾਇਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਮੱਦੇਨਜ਼ਰ ਅੱਜ ਸਥਾਨਕ ਸ਼ਹਿਰ ਵਿਖੇ ਜਿਥੇ ਆਮ ਲੋਕ ਸ਼ਰੇਆਮ ਧੱਜੀਆਂ ਉਡਾਉਂਦੇ ਦੇਖੇ ਗਏ। ਉਥੇ ਹੀ ਨਵੀਆਂ ਗਾਈਡਲਾਇਨਜ਼ ਨੂੰ ਲੈ ਕੇ ਦੁਕਾਨਦਾਰਾਂ ’ਚ ਭੰਬਲਭੂਸੇ ਵਾਲੀ ਸਥਿਤੀ ਦੇਖਣ ਨੂੰ ਵੀ ਮਿਲੀ। ਸਰਕਾਰ ਵੱਲੋਂ ਨਵੀਆਂ ਗਾਈਡਲਾਇਨਜ਼ ’ਚ ਜ਼ਰੂਰੀ ਵਸਤੂਆਂ ਕਰਿਆਣਾ, ਦੁੱਧ, ਮੀਟ ਦੀਆਂ ਦੁਕਾਨਾਂ, ਮੈਡੀਕਲ ਸਹੂਲਤਾਂ, ਮੋਬਾਇਲ ਰੀਪੇਅਰ ਦੀਆਂ ਦੁਕਾਨਾਂ ਸਮੇਤ ਕੁਝ ਟ੍ਰੇਡਾਂ ਨੂੰ ਆਪਣੇ ਕਾਰੋਬਾਰ ਖੋਲ੍ਹਣ ਦੀ ਛੋਟ ਦਿੱਤੇ ਜਾਣ ’ਤੇ ਬਾਕੀ ਟੇ੍ਰਡਾ ਕੱਪੜਾ, ਬਿਜਲੀ ਦਾ ਸਮਾਨ, ਕਾਸਮੈਟਿਕ ਅਤੇ ਹੋਰ ਬਾਕੀ ਦੁਕਾਨਾਦਰਾਂ ’ਚ ਸਰਕਾਰ ਦੇ ਇਸ ਫ਼ੈਸਲੇ ਨੂੰ ਲੈ ਸਖ਼ਤ ਰੋਸ ਦੀ ਲਹਿਰ ਦੇਖਣ ਨੂੰ ਮਿਲੀ, ਜਿਸ ਦੇ ਚਲਦਿਆਂ ਅੱਜ ਸ਼ਹਿਰ ਦੇ ਵੱਡੀ ਗਿਣਤੀ ’ਚ ਦੁਕਾਨਦਾਰਾਂ ਨੇ ਸਥਾਨਕ ਥਾਣੇ ਦਾ ਰੁੱਖ ਕਰਦਿਆਂ ਸਬ ਡਿਵੀਜ਼ਨ ਦੇ ਡੀ. ਐੱਸ. ਪੀ. ਸੁਖਰਾਜ ਸਿੰਘ ਘੁੰਮਣ ਨੂੰ ਬੇਨਤੀ ਕਿ ਬਾਕੀ ਦੁਕਾਨਾਂ ਦੀ ਤਰ੍ਹਾਂ ਉਨ੍ਹਾਂ ਨੂੰ ਦੁਕਾਨਾਂ ਖੋਲ੍ਹਣ ਦੀ ਛੋਟ ਦਿੱਤੀ ਜਾਵੇ।

ਇਹ ਵੀ ਪੜ੍ਹੋ :  ਕਾਂਗਰਸ ਨੇ ਕੋਰੋਨਾ ਦੇ ਨਾਲ ਲੜ ਰਹੇ ਲੋਕਾਂ ਦੀ ਮਦਦ ਲਈ ਹੱਥ ਵਧਾਇਆ

ਦੁਕਾਨਦਾਰਾਂ ਦਾ ਕਹਿਣਾ ਸੀ ਉਨ੍ਹਾਂ ਦੀਆਂ ਦੁਕਾਨਾਂ ਕਿਰਾਏ ’ਤੇ ਹਨ ਜਿਸ ਕਰਕੇ ਦੁਕਾਨ ਮਾਲਕ ਨੂੰ ਕਿਰਾਏ ਦੀ ਰਾਸ਼ੀ ਦੇਣ ਦੇ ਨਾਲ-ਨਾਲ ਦੁਕਾਨਾਂ ’ਤੇ ਰੱਖੇ ਗਏ ਵਰਕਰਾਂ ਨੂੰ ਵੀ ਉਨ੍ਹਾਂ ਨੂੰ ਤਨਖਾਹ ਦੇਣੀ ਪੈ ਰਹੀ ਹੈ। ਜੇਕਰ ਉਨ੍ਹਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ ਤਾਂ ਉਹ ਆਪਣੇ ਘਰਾਂ ਦਾ ਗੁਜ਼ਾਰਾ ਕਿਵੇ ਚਲਾਉਣਗੇ ਅਤੇ ਇਹ ਤਨਖ਼ਾਹ ਅਤੇ ਕਿਰਾਏ ਦੀ ਰਾਸ਼ੀ ਕਿਵੇਂ ਦੇਣਗੇ। ਜਿਸ ਕਾਰਨ ਉਨ੍ਹਾਂ ਦੇ ਕਾਰੋਬਾਰ ਠੱਪ ਹੋਣ ਦੇ ਨਾਲ-ਨਾਲ ਭੁੱਖਮਰੀ ਦਾ ਸ਼ਿਕਾਰ ਹੋਣ ਵਾਲੀ ਸਥਿਤੀ ਬਣਦੀ ਜਾ ਰਹੀ ਹੈ। ਉਨ੍ਹਾਂ ਵਿਸ਼ਵਾਸ ਦੁਵਾਇਆ ਕਿ ਉਹ ਆਪਣੀਆਂ ਦੁਕਾਨਾਂ ’ਤੇ ਭੀੜ ਨਹੀਂ ਹੋਣ ਦੇਣਗੇ ਅਤੇ ਸਰਕਾਰ ਵੱਲੋਂ ਮਾਸਕ, ਸਮਾਜਿਕ ਦੂਰੀ ਅਤੇ ਹੋਰ ਸਾਰੇ ਨਿਯਮਾਂ ਦੀ ਪੂਰੀ ਈਮਾਨਦਾਰੀ ਨਾਲ ਪਾਲਣਾ ਕਰਨਗੇ।

ਇਹ ਵੀ ਪੜ੍ਹੋ : ਢੀਂਡਸਾ ਤੇ ਬ੍ਰਹਮਪੁਰਾ ਅੱਜ ਕਰਨਗੇ ਨਵੀਂ ਸਿਆਸੀ ਪਾਰਟੀ ਦਾ ਐਲਾਨ!

ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਡੀ. ਐੱਸ. ਪੀ. ਭਵਾਨੀਗੜ੍ਹ ਨੇ ਦੁਕਾਨਦਾਰਾਂ ਨੂੰ ਇਸ ਸਬੰਧੀ ਐੱਸ. ਡੀ. ਐੱਮ. ਭਵਾਨੀਗੜ੍ਹ ਜਾਂ ਜ਼ਿਲ੍ਹਾ ਡਿਪਟੀ ਕਮਿਸ਼ਨ ਨੂੰ ਇਕ ਵਫਦ ਦੇ ਰੂਪ ’ਚ ਮਿਲਣ ਦਾ ਸੁਝਾਅ ਦਿੱਤਾ। ਉਨ੍ਹਾਂ ਇਸ ਦੌਰਾਨ ਕਿਹਾ ਕਿ ਇਹ ਛੋਟ ਦੇਣਾ ਪੁਲਸ ਦੇ ਹੱਥ ’ਚ ਨਹੀਂ, ਇਹ ਕੰਮ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਅਤੇ ਸਰਕਾਰ ਦਾ ਹੈ। ਪੁਲਸ ਦਾ ਕੰਮ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣਾ ਅਤੇ ਸਰਕਾਰ ਦੀਆਂ ਹਿਦਾਇਤਾਂ ਪਾਲਣ ਕਰਵਾਉਣਾ ਹੈ। ਜਿਸ ਤੋਂ ਬਾਅਦ ਆਪਣੀਆਂ ਉਕਤ ਮੰਗਾਂ ਨੂੰ ਲੈ ਕੇ ਦੁਕਾਨਦਾਰਾਂ ਨੇ ਬਾਲਦ ਕੋਠੀ ਵਿਖੇ ਸਥਿਤ ਐੱਸ. ਡੀ. ਐੱਮ ਦਫ਼ਤਰ ਦਾ ਰੁਖ ਕੀਤਾ।

ਸ਼ਨੀਵਾਰ ਅਤੇ ਐਤਵਾਰ ਦੇ ਮੁੰਕਮਲ ਲਾਕਡਾਊਨ ਤੋਂ ਬਾਅਦ ਅੱਜ ਸੋਮਵਾਰ ਨੂੰ ਭਾਵੇਂ ਕਿ ਸਰਕਾਰ ਵੱਲੋਂ ਨਵੀਆਂ ਗਾਈਡਲਾਈਨਜ਼ ਜਾਰੀ ਕਰਕੇ ਦੋ ਪਹੀਆਂ ਵਾਹਨਾਂ ’ਤੇ ਇਕ ਵਿਅਕਤੀ ਅਤੇ ਕਾਰ ’ਚ ਦੋ ਵਿਅਕਤੀਆਂ ਦੇ ਹੋਣ ਦੇ ਆਦੇਸ਼ ਦਿੱਤੇ ਗਏ ਸਨ ਅਤੇ ਬਾਜ਼ਾਰਾਂ ’ਚ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਖੋਲ੍ਹਣ ਦੇ ਆਦੇਸ਼ ਦਿੱਤੇ ਗਏ ਸਨ। ਜਦੋਂ ਸ਼ਹਿਰ ਦਾ ਦੌਰਾ ਕੀਤਾ ਤਾਂ ਦੇਖਿਆ ਗਿਆ ਕਿ ਮੋਟਰਸਾਈਕਲ ਸਕੂਟਰ ਆਦਿ ਵਾਹਨਾਂ ’ਤੇ ਦੋ ਤੋਂ ਵੱਧ ਵਿਅਕਤੀ ਅਤੇ ਕਾਰਾਂ ’ਚ ਵੀ ਚਾਰ-ਚਾਰ ਵਿਅਕਤੀ ਖੁੱਲ੍ਹੇਆਮ ਘੁੰਮ ਰਹੇ ਹਨ ਅਤੇ ਬਾਜ਼ਾਰਾਂ ’ਚ ਆਮ ਦਿਨਾਂ ਵਾਂਗ ਹੀ ਭੀੜ ਸੀ। 

ਇਹ ਵੀ ਪੜ੍ਹੋ : ਲੈਫਟ ਦੇ ਸਫਾਏ ਨਾਲ ਡ੍ਰੈਗਨ ਨੂੰ ਝਟਕਾ, ਪੱਛਮੀ ਬੰਗਾਲ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਚੀਨ ਦੇ ਮਨਸੂਬੇ ਫੇਲ

 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

 

 

Anuradha

This news is Content Editor Anuradha