ਜ਼ਮੀਨ ਸਬੰਧੀ ਝਗੜੇ ''ਚ ਕਰਾਸ ਕੇਸ ਦਰਜ

04/20/2018 4:32:53 PM

ਦਸੂਹਾ (ਝਾਵਰ)-ਕ੍ਰਿਸ਼ਨਾ ਕਾਲੋਨੀ ਦਸੂਹਾ ਵਿਖੇ ਜੋ 18 ਅਪ੍ਰੈਲ ਨੂੰ 7 ਕਨਾਲ ਦੇ ਕਬਜ਼ੇ ਸਬੰਧੀ ਦੋ ਗਰੁੱਪਾਂ 'ਚ ਝਗੜਾ ਹੋਇਆ ਸੀ । ਇਸ ਬਾਰੇ ਪੁਲਸ ਨੇ ਕਰਾਸ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਨਵਾਂ ਪਿੰਡ ਦੇ ਜਗਤਾਰ ਸਿੰਘ ਪੁੱਤਰ ਜਗਦੀਸ਼ ਸਿੰਘ ਨੇ ਆਪਣੇ ਬਿਆਨ 'ਚ ਕਿਹਾ ਕਿ ਉਸ ਨੇ ਇਹ ਜ਼ਮੀਨ ਫੌਜਾ ਸਿੰਘ ਤੋਂ ਦੇਖ-ਰੇਖ ਤੇ ਫ਼ਸਲ ਬੀਜਣ ਲਈ ਲਈ ਸੀ ਪਰ ਇਸ ਜਗ੍ਹਾ 'ਤੇ ਦਿਲਬਾਗ ਸਿੰਘ ਨੇ ਕਮਰਾ ਬਣਾ ਕੇ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਤੇ  ਜਗਦੀ ਜੋਤ ਰੱਖ ਲਈ ਤੇ ਪਸ਼ੂ ਵੀ ਬੰਨ੍ਹ ਲਏ। ਜਦ ਅਸੀਂ ਉਸ ਨੂੰ ਕਿਹਾ ਕਿ ਤੂੰ ਇਸ ਜਗ੍ਹਾ 'ਤੇ ਨਾਜਾਇਜ਼ ਕਬਜ਼ਾ ਕੀਤਾ ਹੈ ਤਾਂ ਉਸ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਉੁਨ੍ਹਾਂ ਦੱਸਿਆ ਕਿ ਜਗਤਾਰ ਸਿੰਘ ਦੇ ਬਿਆਨ 'ਤੇ ਦਿਲਬਾਗ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰਾਂ 'ਤੇ ਕੇਸ ਦਰਜ ਕੀਤਾ ਹੈ।
ਏ.ਐੱਸ.ਆਈ. ਨੇ ਹੋਰ ਦੱਸਿਆ ਕਿ ਦਿਲਬਾਗ ਸਿੰਘ, ਜਿਸ ਨੇ ਇਸ ਜ਼ਮੀਨ 'ਤੇ ਮਕਾਨ ਤੇ ਮੰਦਰ ਬਣਾਇਆ ਸੀ, ਨੇ ਕਿਹਾ ਕਿ ਜ਼ਮੀਨ ਦੇ ਮਾਲਕ ਫੌਜਾ ਸਿੰਘ ਦੀ ਪਤਨੀ ਤੇ ਹੋਰ ਵਿਅਕਤੀਆਂ ਨੇ ਇਸ ਜ਼ਮੀਨ 'ਤੇ ਬਣਾਇਆ ਮਕਾਨ ਤੇ ਮੰਦਰ ਢਾਹ ਦਿੱਤਾ ਤੇ ਨਿਸ਼ਾਨ ਸਾਹਿਬ 'ਤੇ ਜਗਦੀ ਜੋਤ ਵਾਹਨ 'ਚ ਰੱਖ ਕੇ ਲੈ ਗਏ ਤੇ ਉਸ ਨੂੰ ਜਾਤੀ ਸੂਚਕ ਸ਼ਬਦ ਵੀ ਕਹੇ ਜਦਕਿ ਦਿਲਬਾਗ ਸਿੰਘ ਦੇ ਬਿਆਨ 'ਤੇ ਫੌਜਾ ਸਿੰਘ ਦੀ ਪਤਨੀ ਤੇ ਹੋਰ ਵਿਅਕਤੀਆਂ ਵਿਰੁੱਧ ਕਰਾਸ ਕੇਸ ਦਰਜ ਕਰ ਲਿਆ। ਉਨ੍ਹਾਂ ਕਿਹਾ ਕਿ ਦੋਨਾਂ ਧਿਰਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।