ਪੰਜਾਬ ਨੂੰ ਇਸ ਨਾਲ ਵੀ ਖੇਤੀ ਵਿਭਿੰਨਤਾ ਦੀ ਨਹੀਂ ਆਸ, ਪਰਾਲੀ ਸਾੜਨ ਦਾ ਸਿਲਸਿਲਾ ਜਾਰੀ

10/21/2023 2:17:44 PM

ਚੰਡੀਗੜ੍ਹ : ਪੰਜਾਬ ਲਗਾਤਾਰ 3 ਸਾਲਾਂ ਤੋਂ ਆਪਣੇ ਖੇਤੀ ਵਿਭਿੰਨਤਾ ਦੇ ਟੀਚੇ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਿਹਾ ਹੈ। ਹਾਲ ਦੇ ਸਾਲਾਂ 'ਚ ਪਰਾਲੀ ਸਾੜਨਾ ਇਕ ਚਿੰਤਾ ਭਰਿਆ ਵਿਸ਼ਾ ਬਣ ਗਿਆ ਹੈ ਅਤੇ ਇਹ ਸਭ ਪੰਜਾਬ 'ਚ ਅਜੇ ਵੀ ਜਾਰੀ ਹੈ। ਇਸ ਦੇ ਨਤੀਜੇ ਵਜੋਂ ਹਰ ਸਾਲ ਝੋਨੇ ਦੀ ਵਾਢੀ ਤੋਂ ਬਾਅਦ ਹਵਾ ਦੀ ਗੁਣਵੱਤਾ 'ਚ ਗਿਰਾਵਟ ਆਉਂਦੀ ਹੈ। ਖੇਤੀ ਵਿਭਿੰਨਤਾ ਝੋਨੇ ਦੇ ਉਤਪਾਦਨ ਨੂੰ ਘੱਟ ਕਰਨ 'ਚ ਮਦਦ ਕਰ ਸਕਦੀ ਹੈ। ਪਿਛਲੇ ਰਿਕਾਰਡ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੂੰ 2023-24 'ਚ ਵੀ ਖੇਤੀ ਵਿਭਿੰਨਤਾ ਦੀ ਕੋਈ ਉਮੀਦ ਦਿਖਾਈ ਨਹੀਂ ਦੇ ਰਹੀ ਹੈ। ਪੰਜਾਬ ਪ੍ਰਦੂਸ਼ਣ ਕੋਟਰੰਲ ਬੋਰਡ ਨੇ ਪਰਾਲੀ ਸਾੜਨ ਦੀ ਰੋਕਥਾਮ ਅਤੇ ਕੰਟਰੋਲ ਲਈ ਚੁੱਕੇ ਗਏ ਕਦਮਾਂ 'ਤੇ ਐੱਨ. ਜੀ. ਟੀ. ਨੂੰ ਇਕ ਰਿਪੋਰਟ ਸੌਂਪੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸ਼ੈਲਰ ਮਾਲਕਾਂ ਦੀ ਹੜਤਾਲ ਖ਼ਤਮ, ਮੰਤਰੀ ਕਟਾਰੂਚੱਕ ਨਾਲ ਮੀਟਿੰਗ ਮਗਰੋਂ ਲਿਆ ਗਿਆ ਫ਼ੈਸਲਾ

ਇਸ ਰਿਪੋਰਟ 'ਚ ਵੱਖ-ਵੱਖ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ। ਇਨ੍ਹਾਂ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਇਹ ਸੂਬੇ ਦੇ ਕੰਟਰੋਲ ਤੋਂ ਪਰ੍ਹੇ ਹੈ। ਸੂਬੇ 'ਚ ਝੋਨੇ ਖ਼ਰੀਦ ਦੀ ਸਹੂਲਤ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਅਪਨਾਉਣ ਲਈ ਰਾਜ਼ੀ ਕਰਨ 'ਚ ਇਕ ਮਹੱਤਵਪੂਰਨ ਚੁਣੌਤੀ ਅਤੇ ਰੁਕਾਵਟ ਦੇ ਰੂਪ 'ਚ ਉੱਭਰੀ ਹੈ। ਮੂੰਗੀ, ਜਵਾਰ, ਬਾਜਰਾ ਆਦਿ ਫ਼ਸਲਾਂ ਝੋਨੇ ਦੀ ਥਾਂ ਲੈ ਸਕਦੀਆਂ ਹਨ। ਸਿਰਫ਼ ਕਪਾਹ ਦੀ ਫ਼ਸਲ ਹੀ ਕਿਸਾਨਾਂ ਨੂੰ ਪ੍ਰਤੀਯੋਗੀ ਵਿੱਤੀ ਲਾਭ ਯਕੀਨੀ ਬਣਾਉਂਦੀ ਹੈ। ਉਂਝ, ਪਿਛਲੇ ਸਾਲ ਸੂਬੇ ਵਿੱਚ ਗੁਲਾਬੀ ਬੋਲ ਕੀੜੇ ਦੀ ਬਿਮਾਰੀ ਨਾਲ ਕਪਾਹ ਦੀ ਫ਼ਸਲ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

ਇਹ ਵੀ ਪੜ੍ਹੋ : IAS ਸੰਜੇ ਪੋਪਲੀ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ, 16 ਮਹੀਨਿਆਂ ਬਾਅਦ ਜੇਲ੍ਹ ਤੋਂ ਆਉਣਗੇ ਬਾਹਰ

ਐੱਨ. ਜੀ. ਟੀ. ਨੂੰ ਸੌਂਪੀ ਗਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਸੂਬਾ ਆਪਣੇ ਖੇਤੀ ਵਿਭਿੰਨਤਾ ਦੇ ਯਤਨਾਂ 'ਚ ਅਕਸਰ ਡਿੱਗ ਰਿਹਾ ਹੈ, ਜੋ ਕਿ ਆਉਣ ਵਾਲੇ ਸਾਲ ਵਿੱਚ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਚੁਣੌਤੀਪੂਰਨ ਹਾਲਾਤ ਦੇ ਬਾਵਜੂਦ ਸੂਬਾ ਸਰਕਾਰ ਝੋਨੇ ਦੀ ਕਾਸ਼ਤ ਹੇਠਲੇ ਖੇਤਰਾਂ ਨੂੰ ਘਟਾਉਣ ਅਤੇ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਸਮਾਜਿਕ-ਆਰਥਿਕ ਸਥਿਤੀ ਨੂੰ ਸੁਧਾਰਨ ਲਈ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰ ਰਹੀ ਹੈ। ਬੋਰਡ ਨੇ ਮੰਨਿਆ ਕਿ ਖੇਤੀ ਵਿਭਿੰਨਤਾ ਯੋਜਨਾ ਝੋਨੇ ਦੀ ਪਰਾਲੀ ਦੀ ਪੈਦਾਵਾਰ ਵਿੱਚ ਕਮੀ ਲਿਆਉਣ ਦੀ ਅਗਵਾਈ ਕਰੇਗੀ, ਜਿਸ ਨਾਲ ਆਉਣ ਵਾਲੇ ਸਾਲਾਂ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Babita

This news is Content Editor Babita