ਇਕੋ ਰਾਤ ਚੋਰਾਂ ਨੇ ਬਣਾਇਆ 2 ਘਰਾਂ ਨੂੰ ਨਿਸ਼ਾਨਾ

07/17/2018 5:40:38 AM

ਗਿੱਦਡ਼ਬਾਹਾ(ਕੁਲਭੂਸ਼ਨ)-ਹਲਕੇ ਦੇ ਪਿੰਡ ਗੁਰੂਸਰ ’ਚ ਚੋਰਾਂ ਵੱਲੋਂ ਇਕ ਰਾਤ ਵਿਚ ਦੋ ਘਰਾਂ ’ਚ ਹੱਥ ਸਾਫ ਕਰਦਿਆਂ ਲੱਖਾਂ ਰੁਪਏ ਅਤੇ ਗਹਿਣੇ ਚੋਰੀ ਕਰਨ ਦਾ ਪਤਾ ਲੱਗਾ ਹੈ। ਚੋਰੀ ਸਬੰਧੀ ਜਾਣਕਾਰੀ ਦਿੰਦਿਅਾਂ ਪੀਡ਼ਤ ਰਾਜਾ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਸੁੱਤੇ ਹੋਏ ਸਨ ਅਤੇ ਸਵੇਰੇ  ਉੱਠਣ ’ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਘਰ ’ਚ ਜ਼ਮੀਨ ਦੀ ਰਜਿਸਟਰੀ ਲਈ ਰੱਖੇ ਢਾਈ ਲੱਖ ਰੁਪਏ ਅਤੇ 20 ਤੋਲੇ ਸੋਨਾ ਗਾਇਬ ਹੈ ਅਤੇ ਅਲਮਾਰੀਆਂ ’ਚੋਂ ਸਾਰਾ ਸਾਮਾਨ ਖਿਲਰਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ  ਬੇਹੋਸ਼ੀ ਵਾਲੀ ਦਵਾਈ ਸੁੰਘਾਈ ਸੀ, ਜਿਸ ਕਰ ਕੇ ਉਨ੍ਹਾਂ ਨੂੰ ਚੋਰੀ ਬਾਰੇ ਸਵੇਰੇ ਹੀ ਪਤਾ ਲੱਗਾ। ਇਸੇ ਤਰ੍ਹਾਂ ਪਿੰਡ ਗੁਰੂਸਰ ਦੀ ਕੁਰਾਈਵਾਲਾ ਰੋਡ ’ਤੇ ਰਹਿਣ ਵਾਲੇ ਕਾਲਾ ਸਿੰਘ ਪੁੱਤਰ ਸਤਨਾਮ ਸਿੰਘ ਦੇ ਘਰੋਂ ਚੋਰ 25 ਹਜ਼ਾਰ ਰੁਪਏ ਦੀ ਨਕਦੀ ਅਤੇ 3 ਤੋਲੇ ਸੋਨਾ ਚੋਰੀ ਕਰ ਕੇ ਲੈ ਗਏ। ਇਸ ਸਬੰਧੀ ਕਾਲਾ ਸਿੰਘ ਨੇ ਦੱਸਿਆ ਕਿ ਸਾਰਾ ਪਰਿਵਾਰ ਦੂਜੇ ਕਮਰੇ ’ਚ ਸੁੱਤਾ ਪਿਆ ਸੀ ਅਤੇ ਅੱਜ ਸਵੇਰੇ ਜਦੋਂ ਉਹ ਉੱਠੇ ਤਾਂ ਉਨ੍ਹਾਂ ਨੇ ਘਰ ਦਾ ਸਾਮਾਨ ਖਿਲਰਿਆ ਦੇਖਿਆ ਅਤੇ  ਅਲਮਾਰੀ ’ਚੋਂ ਨਕਦੀ ਅਤੇ ਸੋਨਾ ਗਾਇਬ ਸੀ। ਉਕਤ ਦੋਵਾਂ ਪਰਿਵਾਰਾਂ ਨੇ ਚੋਰੀ ਦੀ ਸੂਚਨਾ ਥਾਣਾ ਗਿੱਦਡ਼ਬਾਹਾ ਪੁਲਸ ਨੂੰ ਦੇ ਦਿੱਤੀ ਹੈ। ਮੌਕੇ ’ਤੇ ਪੁੱਜੇ ਏ. ਐੱਸ. ਆਈ. ਬਾਜ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਅਣਪਛਾਤਿਅਾਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।