ਏ. ਐੱਸ. ਆਈ. ਦੀ ਧੱਕੇਸ਼ਾਹੀ : ਲੱਖਾਂ ਦੀ ਪ੍ਰਾਪਰਟੀ ''ਤੇ ਕਬਜ਼ੇ ਨੀਅਤ ਨਾਲ ਖਰੀਦਦਾਰ ''ਤੇ ਕੀਤਾ ਹਮਲਾ

04/18/2018 6:02:20 AM

ਲੁਧਿਆਣਾ(ਮਹੇਸ਼)- ਸਲੇਮ ਟਾਬਰੀ ਦੇ ਨਾਨਕ ਨਗਰ ਇਲਾਕੇ ਵਿਚ ਲੱਖਾਂ ਰੁਪਏ ਕੀਮਤ ਦੀ ਇਕ ਪ੍ਰਾਪਰਟੀ 'ਤੇ ਕਥਿਤ ਤੌਰ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਪੰਜਾਬ ਪੁਲਸ ਦੇ ਏ. ਐੱਸ. ਆਈ. ਜਸਬੀਰ ਸਿੰਘ ਨੇ ਆਪਣੀ ਪਤਨੀ ਤੇ ਬੱਚਿਆਂ ਨਾਲ ਮਿਲ ਕੇ ਖਰੀਦਦਾਰ ਤੇ ਕਿਰਾਏਦਾਰਾਂ 'ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ। ਇੰਨਾ ਹੀ ਨਹੀਂ ਇਕ ਗਰਭਵਤੀ ਦਾ ਵੀ ਸਿਰ ਪਾੜ ਦਿੱਤਾ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਪ੍ਰਾਪਰਟੀ ਦੇ ਮਾਲਕ ਜਸਵਿੰਦਰ ਕੁਮਾਰ ਦੀ ਸ਼ਿਕਾਇਤ 'ਤੇ ਏ. ਐੱਸ. ਆਈ. ਦੇ ਇਲਾਵਾ ਉਸ ਦੀ ਪਤਨੀ ਮਹਿੰਦਰ ਕੌਰ, ਦੋਵਾਂ ਬੇਟਿਆਂ ਮੰਗਾ ਤੇ ਬੱਬਲ ਸਮੇਤ 2 ਦਰਜਨ ਦੇ ਕਰੀਬ ਲੋਕਾਂ 'ਤੇ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸੁਰਜੀਤ ਸਿੰਘ ਪੀ. ਪੀ. ਏ. ਫਿਲੌਰ ਵਿਚ ਤਾਇਨਾਤ ਹੈ। ਸਲੇਮ ਟਾਬਰੀ ਇਲਾਕੇ ਦੇ ਰਹਿਣ ਵਾਲੇ ਜਸਵਿੰਦਰ ਨੇ ਦੱਸਿਆ ਕਿ ਉਸ ਦਾ ਮੈਡੀਕਲ ਸਟੋਰ ਹੈ। ਮਾਰਚ 2018 'ਚ ਉਸ ਨੇ ਨਾਨਕ ਨਗਰ ਦੀ ਗਲੀ ਨੰ. 17 ਵਿਚ 500 ਗਜ਼ ਦੇ ਕਰੀਬ ਇਕ ਪ੍ਰਾਪਰਟੀ ਫਗਵਾੜਾ ਨਿਵਾਸੀ ਲਾਲ ਚੰਦ ਕੋਲੋਂ ਖਰੀਦੀ ਸੀ ਜਿਸ ਦੀ ਰਜਿਸਟਰੀ ਉਸ ਦੀ ਪਤਨੀ ਦੇ ਨਾਂ 'ਤੇ ਹੈ। ਸੋਮਵਾਰ ਨੂੰ ਜਦੋਂ ਉਹ ਕਿਰਾਏਦਾਰ ਮਹਿਲਾ ਸੱਤਿਆ ਦੇਵੀ ਦੀ ਮਰਜ਼ੀ ਨਾਲ ਉਸ ਨਾਲ ਮਿਲ ਕੇ ਉਸ ਦਾ ਕਮਰਾ ਖਾਲੀ ਕਰਵਾ ਦਿੱਤਾ ਤਾਂ ਲਾਲ ਚੰਦ ਦਾ ਜੀਜਾ ਸੁਰਜੀਤ ਸਿੰਘ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਪਣੇ ਘਰ ਵਾਲੀ ਮਹਿੰਦਰ ਕੌਰ ਨਾਲ ਆ ਧਮਕਿਆ। ਜਿਸ ਨੇ ਆਉਂਦਿਆਂ ਹੀ ਦੇਵੀ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਕਮਰਾ ਕਿਉਂ ???ਨਹੀਂ ਖਾਲੀ ਕਰ ਰਹੀ। ਸੱਤਿਆ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਦੋਸ਼ੀ ਨੇ ਉਸ ਦੀ ਬੇਟੀ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਸੱਤਿਆ ਦੇ ਸਿਰ ਵਿਚ ਇੱਟ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਇਸ ਦੌਰਾਨ ਦੋਸ਼ੀ ਦੇ ਦੋਵੇਂ ਬੇਟੇ ਵੀ ਆਪਣੇ 2 ਦਰਜਨ ਤੋਂ ਵੱਧ ਸਾਥੀਆਂ ਨੂੰ ਲੈ ਕੇ ਉਥੇ ਦਹਿਸ਼ਤ ਫੈਲਾਉਣ ਲਈ ਪਹੁੰਚ ਗਏ। ਜਸਵਿੰਦਰ ਨੇ ਦੱਸਿਆ ਕਿ ਰੌਲਾ ਸੁਣ ਕੇ ਜਦੋਂ ਉਸ ਦੀ ਭਾਬੀ ਸੁਨੀਤਾ, ਜੋ ਕਿ ਗਰਭਵਤੀ ਹੈ, ਮੌਕੇ 'ਤੇ ਆਈ ਤਾਂ ਬੱਬਲ ਨੇ ਉਸ ਨੂੰ ਵਾਲਾਂ ਤੋਂ ਫੜ ਕੇ ਜ਼ਮੀਨ 'ਤੇ ਸੁੱਟ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ। ਜਦੋਂ ਉਹ ਵਿਚ ਬਚਾਅ ਕਰਨ ਗਿਆ ਤਾਂ ਸੁਰਜੀਤ ਨੇ ਇੱਟ ਮਾਰ ਕੇ ਉਸ ਦਾ ਵੀ ਸਿਰ ਪਾੜ ਦਿੱਤਾ। ਜਦੋਂ ਉਸ ਦਾ ਪਰਮਿੰਦਰ ਤੇ ਮੁਹੱਲੇ ਦੇ ਲੋਕ ਵਿਚ ਬਚਾਅ ਕਰਨ ਆਏ ਤਾਂ ਹਮਲਾਵਰਾਂ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਸੁਰਜੀਤ ਨੇ ਆਪਣੇ ਸਿਰ 'ਤੇ ਇੱਟ ਮਾਰ ਕੇ ਖੁਦ ਨੂੰ ਜ਼ਖਮੀ ਕਰ ਲਿਆ, ਤਾਂ ਕਿ ਉਨ੍ਹਾਂ ਖਿਲਾਫ ਝੂਠਾ ਪਰਚਾ ਦਰਜ ਕਰਵਾ ਸਕਣ। ਜਾਂਚ ਅਧਿਕਾਰੀ ਏ. ਐੱਸ. ਆਈ. ਜਿੰਦਲ ਲਾਲ ਨੇ ਦੱਸਿਆ ਕਿ ਇਹ ਪ੍ਰਾਪਰਟੀ ਪਹਿਲਾਂ ਸੁਰਜੀਤ ਦੇ ਸਹੁਰੇ ਦੇ ਨਾਂ ਸੀ, ਜੋ ਉਸ ਨੇ ਆਪਣੇ ਬੇਟੇ ਲਾਲ ਚੰਦ ਦੇ ਨਾਂ 'ਤੇ ਕਰ ਦਿੱਤੀ। ਹੁਣ ਸੁਰਜੀਤ ਸਿੰਘ ਉਸ ਪ੍ਰਾਪਰਟੀ ਨੂੰ ਵਿਵਾਦ ਵਾਲੀ ਬਣਾ ਕੇ ਉਸ 'ਤੇ ਨਾਜਾਇਜ਼ ਤਰੀਕੇ ਨਾਲ ਕਬਜ਼ਾ ਕਰਨਾ ਚਾਹੁੰਦਾ ਹੈ, ਜਿਸ ਕਾਰਨ ਉਸ ਨੇ ਖੁੱਲ੍ਹੇਆਮ ਧੱਕੇਸ਼ਾਹੀ ਕਰਦੇ ਹੋਏ ਕਾਨੂੰਨ ਨੂੰ ਆਪਣੇ ਹੱਥ ਵਿਚ ਲਿਆ।
ਸੁਰਜੀਤ ਦਾ ਵੀਡੀਓ ਵਾਇਰਲ ਹੋਇਆ
ਏ. ਐੱਸ. ਆਈ. ਸੁਰਜੀਤ ਦੀ ਇੱਟ ਪੱਥਰ ਮਾਰਦੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਜਿਸ ਵਿਚ ਉਹ ਛੱਤ 'ਤੇ ਖੜ੍ਹਾ ਹੋ ਕੇ ਲੋਕਾਂ ਨੂੰ ਇੱਟ-ਪੱਥਰ ਮਾਰ ਰਿਹਾ ਹੈ ਅਤੇ ਉਸ ਦੀ ਪਤਨੀ ਮਹਿੰਦਰ ਕੌਰ ਉਸ ਦਾ ਸਾਥ ਦੇ ਰਹੀ ਹੈ।