ਕਰੋੜਾਂ ਦੇ ਝੋਨੇ ਨੂੰ ਗਬਨ ਕਰਨ ਵਾਲੇ ਮਿੱਲਰ ਖਿਲਾਫ ਮਾਮਲਾ ਦਰਜ

04/08/2018 1:29:27 AM

ਜਲਾਲਾਬਾਦ(ਨਿਖੰਜ)—ਪੰਜਾਬ ਐਗਰੋ ਫੂਡ ਗਰੇਨਜ਼ ਕਾਰਪੋਰੇਸ਼ਨ ਲਿਮਟਿਡ ਦੇ ਜ਼ਿਲਾ ਪ੍ਰਬੰਧਕ ਰਮਨ ਗੋਇਲ ਨੇ ਜ਼ਿਲਾ ਪੁਲਸ ਕਪਤਾਨ ਨੂੰ ਦਿੱਤੀ ਲਿਖਤੀ ਸ਼ਿਕਾਇਤ 'ਚ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਮੈਸ. ਬਜਾਜ ਇੰਡਸਟਰੀਜ਼ ਜਲਾਲਾਬਾਦ ਨਾਲ ਪੰਜਾਬ ਐਗਰੋ ਨੂੰ ਝੋਨੇ ਦੀ ਕਸਟਮ ਮਿੱਲਿੰਗ 2017-18 ਲਈ ਅਲਾਟ ਹੋਈਆਂ ਪਰ ਮਿੱਲ ਦੇ ਮਾਲਕ ਰਮੇਸ਼ ਬਜਾਜ ਪੁੱਤਰ ਲਾਲ ਚੰਦ ਵਾਸੀ ਬਜਾਜ ਸਟਰੀਟ ਜਲਾਲਾਬਾਦ ਵੱਲੋਂ ਸਰਕਾਰ ਦੀਆਂ 9-10 ਹਦਾਇਤਾਂ ਅਨੁਸਾਰ 9-10-2017 ਨੂੰ ਇਕ ਐਗਰੀਮੈਂਟ ਪੰਜਾਬ ਐਗਰੋ ਨਾਲ ਝੋਨੇ ਦੀ ਕਸਟਮ ਮਿੱਲਿੰਗ ਲਈ ਕੀਤਾ ਗਿਆ। ਉਕਤ ਮਿੱਲ ਵਿਚ ਸਾਲ 2017-18 ਦੀ 195085 ਬੈਗਜ਼ ਗਰੇਡ-ਏ ਪੈਡੀ 37.50 ਕਿਲੋ ਪ੍ਰਤੀ ਬੈਗ ਕੁਲ ਵਜ਼ਨ 73156.875 ਕੁਇੰਟਲ ਭੰਡਾਰ ਕੀਤੀ ਗਈ ਅਤੇ ਇਸ ਪੈਡੀ ਦੀ ਰਸੀਦ ਵੀ ਉਕਤ ਮਿੱਲਰ ਵੱਲੋਂ ਪੰਜਾਬ ਐਗਰੋ ਨੂੰ ਦਿੱਤੀ ਗਈ ਸੀ। ਇਸ ਪੈਡੀ ਦਾ 49015.106 ਕੁਇੰਟਲ ਚੌਲ ਮਿੱਲਰ ਵੱਲੋਂ ਐੱਫ. ਸੀ. ਆਈ. ਪੰਜਾਬ ਐਗਰੋ ਦੇ ਖਾਤੇ ਵਿਚ ਭੁਗਤਾਉਣ ਬਣਦਾ ਸੀ। ਦਫਤਰੀ ਰਿਕਾਰਡ ਅਨੁਸਾਰ ਉਕਤ ਮਿੱਲਰ ਵੱਲੋਂ 28-02-2018 ਤੱਕ 121298 ਬੈਗਜ਼ 45486.75 ਕੁਇੰਟਲ ਝੋਨਾ ਮਿੱਲ ਕਰ ਕੇ ਲਗਭਗ 30476.12 ਕੁਇੰਟਲ ਚੌਲ ਐੱਫ. ਸੀ. ਆਈ. ਪੰਜਾਬ ਐਗਰੋ ਦੇ ਖਾਤੇ ਵਿਚ ਭੁਗਤਾਉਣ ਬਣਦਾ ਸੀ। ਦਫਤਰੀ ਰਿਕਾਰਡ ਅਨੁਸਾਰ ਉਕਤ ਮਿੱਲਰ ਵੱਲੋਂ 28-02-2018 ਤੱਕ 121298 ਬੈਗਜ਼ ਵਜ਼ਨ 45486.75 ਕੁਇੰਟਲ ਝੋਨਾ ਮਿੱਲ ਕਰ ਕੇ ਲਗਭਗ 30476.12 ਕੁਇੰਟਲ ਚੌਲ ਐੱਫ. ਸੀ. ਆਈ. ਨੂੰ ਭੁਗਤਾਇਆ ਗਿਆ ਸੀ। ਇਸ ਤਰ੍ਹਾਂ ਉਕਤ ਮਿੱਲ ਵੱਲ 1-03-2018 ਨੂੰ 73787 ਬੈਗਜ਼ ਝੋਨਾ ਵਜ਼ਨ 27670.125 ਕੁਇੰਟਲ ਬਕਾਇਆ ਸੀ। 1-03 -2018 ਨੂੰ ਹਸਤਖਾਰ ਵੱਲੋਂ ਕਮੇਟੀ ਨਾਲ ਉਕਤ ਮਿੱਲ ਦੀ ਕੀਤੀ ਗਈ ਪੀ. ਵੀ. ਦੌਰਾਨ ਮਿੱਲ ਵਿਚ ਸਿਰਫ 786 ਬੈਗਜ਼ ਚੌਲ ਵਜ਼ਨ 384 ਕੁਇੰਟਲ ਬੋਰੀਆਂ ਵਿਚ ਅਤੇ ਲਗਭਗ 250 ਕੁਇੰਟਲ ਖੁੱਲ੍ਹੇ ਚੌਲ ਕੁਲ ਲਗਭਗ 634 ਕੁਇੰਟਲ ਚੌਲ ਹੀ ਮੌਜੂਦ ਪਾਏ। 1-03-2018  ਨੂੰ ਲਗਭਗ 71264 ਬੈਗਜ਼ ਪੈਡੀ ਵਜ਼ਨ 26724 ਕੁਇੰਟਲ ਦੀ ਘਾਟ ਪਾਈ ਗਈ ਹੈ, ਇਸ ਪੈਡੀ ਦਾ 17905.08 ਕੁਇੰਟਲ ਚੌਲ ਐੱਫ. ਸੀ. ਆਈ. ਨੂੰ ਭੁਗਤਾਨ ਬਣਦਾ ਹੈ, ਜਿਸ ਦੀ ਸਰਕਾਰ ਦੇ ਰੇਟਾਂ (2867.39 ਰੁਪਏ ਪ੍ਰਤੀ ਕੁਇੰਟਲ) ਅਨੁਸਾਰ 28-02-2018 ਨੂੰ ਕੁਲ ਕੀਮਤ 5,13,40636 ਰੁਪਏ ਬਣਦੀ ਹੈ। ਇਸ ਮਾਮਲੇ ਦੀ ਪੂਰੀ ਜਾਂਚ-ਪੜਤਾਲ ਕਰਨ ਤੋਂ ਥਾਣਾ ਸਿਟੀ ਜਲਾਲਾਬਾਦ ਦੇ ਏ. ਐੱਸ. ਆਈ. ਸੁਰਿੰਦਰ ਕੁਮਾਰ ਨੇ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਮਿੱਲ ਦੇ ਮਾਲਕ ਰਮੇਸ਼ ਬਜਾਜ ਪੁੱਤਰ ਲਾਲ ਚੰਦ ਵਾਸੀ ਬਜਾਜ ਸਟਰੀਟ ਖਿਲਾਫ ਸਰਕਾਰੀ ਮਾਲ ਨੂੰ ਗਬਨ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।