ਪੇਪਰ ਦੇ ਰਹੇ ਨੌਜਵਾਨ ਸਣੇ 2 ''ਤੇ ਪਰਚਾ

03/29/2018 12:36:14 AM

ਅਬੋਹਰ(ਸੁਨੀਲ, ਰਹੇਜਾ)—ਬੀਤੇ ਦਿਨੀਂ ਸਿੰਘ ਸਭਾ ਕੰਨਿਆ ਸਕੂਲ ਵਿਚ ਚਲ ਰਹੀ ਪ੍ਰੀਖਿਆ ਦੌਰਾਨ ਇਕ ਨੌਜਵਾਨ ਨੂੰ ਕਿਸੇ ਹੋਰ ਵਿਦਿਆਰਥੀ ਦੀ ਥਾਂ ਫੜੇ ਜਾਣ ਦੇ ਮਾਮਲੇ ਵਿਚ ਥਾਣਾ ਨੰਬਰ 1 ਦੀ ਪੁਲਸ ਨੇ ਪੇਪਰ ਦੇ ਰਹੇ ਨੌਜਵਾਨ ਸਮੇਤ ਦੋ ਲੋਕਾਂ 'ਤੇ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪ੍ਰੀਖਿਆ ਕੇਂਦਰ ਦੇ ਸੁਪਰਡੈਂਟ ਸੁਨੀਲ ਕੁਮਾਰ ਨੇ ਦੱਸਿਆ ਕਿ ਪੱਕਾ ਸੀਡਫਾਰਮ ਵਾਸੀ ਚਰਣਜੀਤ ਕੁਮਾਰ ਪੁੱਤਰ ਰਾਜਿੰਦਰ ਕੁਮਾਰ ਦੇ ਸਥਾਨ 'ਤੇ ਗੋਬਿੰਦਗੜ੍ਹ ਵਾਸੀ ਬਨਵਾਰੀ ਲਾਲ ਕਾਂਸ਼ੀ ਰਾਮ ਪੇਪਰ ਦੇ ਰਿਹਾ ਸੀ, ਜਿਸਨੂੰ ਡਿਪਟੀ ਸੁਪਰਡੈਂਟ ਮੋਨਿਕਾ ਨੇ ਚੈਕਿੰਗ ਦੌਰਾਨ ਕਾਬੂ ਕਰਕੇ ਪੁਲਸ ਦੇ ਹਵਾਲੇ ਕੀਤਾ। ਪੁਲਸ ਨੇ ਚਰਣਜੀਤ ਕੁਮਾਰ ਤੇ ਬਨਵਾਰੀ ਲਾਲ ਦੇ ਖਿਲਾਫ ਪਰਚਾ ਦਰਜ ਕਰ ਲਿਆ ਹੈ।