ਪੈਸੇ ਲੈ ਕੇ ਨੌਕਰੀ ਨਾ ਲਵਾਉਣ ਤੇ ਮਾਰਕੁੱਟ ਕਰਨ ''ਤੇ ਕੇਸ ਦਰਜ

01/20/2018 1:13:46 AM

ਫਾਜ਼ਿਲਕਾ(ਨਾਗਪਾਲ, ਲੀਲਾਧਰ)—ਥਾਣਾ ਸਿਟੀ ਪੁਲਸ ਫਾਜ਼ਿਲਕਾ ਨੇ ਪੈਸੇ ਲੈ ਕੇ ਨੌਕਰੀ ਨਾ ਲਵਾਉਣ, ਪੈਸੇ ਵਾਪਸ ਨਾ ਕਰਨ ਅਤੇ ਕੁੱਟ-ਮਾਰ ਕਰਨ ਸਬੰਧੀ 5 ਵਿਅਕਤੀਆਂ ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਦੇਸਾ ਸਿੰਘ ਵਾਸੀ ਪਿੰਡ ਲੱਖਾ ਸਿੰਘ ਹਿਠਾੜ (ਜ਼ਿਲਾ ਫਿਰੋਜ਼ਪੁਰ) ਨੇ ਦੱਸਿਆ ਕਿ ਵਿਜੈ ਕੁਮਾਰ, ਵਿੱਕੀ ਦੋਵੇਂ ਵਾਸੀ ਪਿੰਡ ਆਸਫ਼ ਵਾਲਾ, ਸ਼ਿੰਦਰ ਸਿੰਘ ਫੌਜੀ ਵਾਸੀ ਪਿੰਡ ਝੁੱਗੇ ਗੁਲਾਬ ਸਿੰਘ ਵਾਲਾ, ਰਕੇਸ਼ ਕੁਮਾਰ ਵਾਸੀ ਪਿੰਡ ਘੜੁੰਮੀ, ਗਗਨਦੀਪ ਵਾਸੀ ਪਿੰਡ ਕਬੂਲਸ਼ਾਹ (ਫਾਜ਼ਿਲਕਾ) ਨੇ ਉਸਦੀ ਭੈਣ ਨੂੰ ਸੁਪਰਵਾਈਜ਼ਰ ਦੀ ਪੋਸਟ 'ਤੇ ਨੌਕਰੀ ਲਵਾਉਣ ਲਈ 30 ਮਈ 2016 ਨੂੰ ਡੇਢ ਲੱਖ ਰੁਪਏ ਲਏ ਸਨ ਅਤੇ ਬਾਅਦ ਵਿਚ ਨਾ ਹੀ ਪੈਸੇ ਵਾਪਸ ਦਿੱਤੇ ਅਤੇ ਨਾ ਹੀ ਨੌਕਰੀ 'ਤੇ ਲਵਾÎਿÂਆ ਅਤੇ ਬਾਅਦ ਵਿਚ ਉਸਦੇ ਨਾਲ ਮਾਰਕੁੱਟ ਕੀਤੀ। ਜਾਂਚ-ਪੜਤਾਲ ਕਰਨ ਤੋਂ ਬਾਅਦ ਪੁਲਸ ਨੇ ਉਕਤ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।