ਸਿਵਲ ਹਸਪਤਾਲ ਦੇ ਸ਼ੀਸ਼ੇ ਟੁੱਟੇ ਪੁਲਸ ਨੂੰ ਮੌਕੇ ਤੋਂ ਮਿਲੇ ਪੱਥਰ, ਹਸਪਤਾਲ ''ਚ ਡਰ ਦਾ ਮਾਹੌਲ

Wednesday, Oct 11, 2017 - 06:54 AM (IST)

ਸੁਨਾਮ(ਬਾਂਸਲ)— ਸਿਵਲ ਹਸਪਤਾਲ 'ਚ ਬੀਤੀ ਰਾਤ ਕਰੀਬ 10 ਵਜੇ ਅਣਪਛਾਤਿਆਂ ਨੇ ਡੇਂਗੂ ਵਾਰਡ, ਕੋਰੀਡੋਰ ਅਤੇ ਸਟੋਰ ਦੇ ਸ਼ੀਸ਼ੇ ਤੋੜ ਦਿੱਤੇ। ਪੁਲਸ ਨੇ ਮੌਕੇ ਤੋਂ ਪੱਥਰ ਬਰਾਮਦ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ੀਸ਼ੇ ਟੁੱਟਣ ਦੀ ਆਵਾਜ਼ ਕਾਰਨ ਹਸਪਤਾਲ 'ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ।  ਅਣਪਛਾਤਿਆਂ ਵੱਲੋਂ ਇਸ ਘਟਨਾ ਨੂੰ ਕਿਵੇਂ ਅੰਜਾਮ ਦਿੱਤਾ ਗਿਆ, ਇਸਦਾ ਕਿਸੇ ਨੂੰ ਕੁਝ ਪਤਾ ਨਹੀਂ। ਪਹਿਲੀ ਮੰਜ਼ਿਲ 'ਤੇ ਬਣਿਆ ਡੇਂਗੂ ਵਾਰਡ ਲੱਗਭਗ 20 ਫੁੱਟ ਉੱਚਾ ਹੈ ਅਤੇ ਲਗਾਤਾਰ ਤਿੰਨ ਸ਼ੀਸ਼ੇ 20-22 ਫੁੱਟ ਦੇ ਫਰਕ ਨਾਲ ਟੁੱਟਣਾ ਕਈ ਚੀਜ਼ਾਂ ਵੱਲ ਇਸ਼ਾਰਾ ਕਰ ਰਿਹਾ ਹੈ। ਪੁਲਸ ਅਣਪਛਾਤਿਆਂ 'ਤੇ ਮਾਮਲਾ ਦਰਜ ਕਰ ਕੇ ਕਾਰਵਾਈ ਕਰ ਰਹੀ ਹੈ। ਹਸਪਤਾਲ 'ਚ ਨਹੀਂ ਸੀ. ਸੀ. ਟੀ. ਵੀ. ਕੈਮਰੇ :  ਸਿਵਲ ਹਸਪਤਾਲ 'ਚ ਜਿੱਥੇ ਰੋਜ਼ਾਨਾ ਕਾਫੀ ਭੀੜ ਰਹਿੰਦੀ ਹੈ, ਉਥੇ ਕੋਈ ਸੀ.ਸੀ.ਟੀ.ਵੀ. ਕੈਮਰਾ ਨਾ ਹੋਣ ਕਰ ਕੇ ਇਸ ਵਾਰਦਾਤ ਨੂੰ ਕਿਸੇ ਨੇ ਕਿਵੇਂ ਅੰਜਾਮ ਦਿੱਤਾ, ਅਜੇ ਪਤਾ ਨਹੀਂ ਲੱਗ ਸਕਿਆ। ਜਦੋਂ ਇਸ ਸਬੰਧੀ ਐੱਸ. ਐੱਮ. ਓ. ਪ੍ਰਭਜੋਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਫੰਡ ਦਾ ਇੰਤਜ਼ਾਮ ਕਰ ਕੇ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣਗੇ।


Related News