ਨੌਜਵਾਨ ਦੀ ਤੇਜ਼ਧਾਰ ਹਥਿਆਰ ਨਾਲ ਧੌਣ ਵੱਢੀ

09/23/2017 4:46:08 AM

ਲੁਧਿਆਣਾ (ਮਹੇਸ਼)-ਬਸਤੀ ਜੋਧੇਵਾਲ ਦੇ ਕੁਲਦੀਪ ਨਗਰ ਇਲਾਕੇ ਵਿਚ ਵੀਰਵਾਰ ਰਾਤ ਨੂੰ ਆਪਣੇ ਘਰ ਵਿਚ ਸੌਂ ਰਹੇ ਇਕ ਨੌਜਵਾਨ ਦੀ ਤੇਜ਼ਧਾਰ ਹਥਿਆਰ ਨਾਲ ਧੌਣ ਵੱਢ ਦਿੱਤੀ ਗਈ, ਜਿਸ ਨੂੰ ਇਲਾਜ ਲਈ ਦਯਾਨੰਦ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸ ਦੀ ਸ਼ਿਕਾਇਤ ਪੁਲਸ ਕੋਲ ਕੀਤੀ ਗਈ। ਦੱਸਿਆ ਜਾਂਦਾ ਹੈ ਕਿ 32 ਸਾਲਾ ਕਿਸ਼ੋਰ ਕੁਮਾਰ ਆਪਣੇ ਘਰ ਵਿਚ ਸੌਂ ਰਿਹਾ ਸੀ। ਰਾਤ ਨੂੰ ਕਰੀਬ 2 ਵਜੇ ਕੋਈ ਉਸ ਦੇ ਕਮਰੇ ਵਿਚ ਦਾਖਲ ਹੋਇਆ ਅਤੇ ਤੇਜ਼ਧਾਰ ਹਥਿਆਰ ਨਾਲ ਉਸ ਦੀ ਧੌਣ ਵੱਢ ਕੇ ਭੱਜ ਗਿਆ। ਕਿਸ਼ੋਰ ਨੇ ਦੱਸਿਆ ਕਿ ਉਹ ਹਮਲਾਵਰ ਨੂੰ ਠੀਕ ਢੰਗ ਨਾਲ ਦੇਖ ਨਹੀਂ ਸਕਿਆ। ਪਹਿਲਾਂ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਉਸ ਨੂੰ ਦਯਾਨੰਦ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਸ ਨੇ ਦੱਸਿਆ ਕਿ ਉਹ ਵਿਆਹੁਤਾ ਹੈ ਅਤੇ ਇਕ ਫੈਕਟਰੀ ਵਿਚ ਕੰਮ ਕਰਦਾ ਹੈ।