ਨਸ਼ੀਲੀ ਦਵਾਈ ਖਿਲਾ ਕੇ ਵਿਦਿਆਰਥੀ ਨਾਲ ਸੰਬੰਧ ਬਣਾਉਣ ਦੇ ਮਾਮਲੇ ''ਚ ਕੇਸ ਦਰਜ

07/23/2017 5:01:52 AM

ਲੁਧਿਆਣਾ(ਰਿਸ਼ੀ)-ਸਾਲ 2014 ਵਿਚ ਥਾਣਾ ਡਵੀਜ਼ਨ ਨੰ. 5 'ਚ ਟਿਊਸ਼ਨ ਪੜ੍ਹਨ ਆਉਣ ਵਾਲੇ 17 ਸਾਲਾ ਵਿਦਿਆਰਥੀ ਨੂੰ ਨਸ਼ੀਲੀ ਦਵਾਈ ਖਿਲਾ ਕੇ ਮਹਿਲਾ ਟੀਚਰ ਵਲੋਂ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਸੀ। ਜੋ ਇਸ ਸਮੇਂ ਕੋਰਟ 'ਚ ਚੱਲ ਰਿਹਾ ਹੈ। ਵਿਦਿਆਰਥੀ ਨੂੰ ਗਵਾਹੀ ਨਾ ਦੇਣ ਅਤੇ ਕੇਸ ਵਾਪਸ ਲੈਣ ਨੂੰ ਲੈ ਕੇ ਟੀਚਰ ਦੇ ਪਿਤਾ ਵਲੋਂ ਧਮਕਾਉਣ 'ਤੇ ਇਸੇ ਥਾਣੇ 'ਚ ਇਕ ਹੋਰ ਕੇਸ ਦਰਜ ਕਰਵਾਇਆ ਗਿਆ ਹੈ। ਮੁਲਜ਼ਮ ਪਿਤਾ ਦੀ ਪਛਾਣ ਬਲਜਿੰਦਰ ਕੁਮਾਰ ਨਿਵਾਸੀ ਸ਼ਾਮ ਨਗਰ ਦੇ ਰੂਪ ਵਿਚ ਹੋਈ ਹੈ। ਜਾਂਚ ਅਧਿਕਾਰੀ ਸੁਖਦੇਵ ਸਿੰਘ ਦੇ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਜੰਮੂ ਕਾਲੋਨੀ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਨੇ ਦੱਸਿਆ ਉਹ ਉਕਤ ਦੋਸ਼ੀ ਦੇ ਮਕਾਨ 'ਚ 2006 ਤੋਂ ਕਿਰਾਏ 'ਤੇ ਰਹਿ ਰਹੀ ਸੀ। ਉਕਤ ਦੋਸ਼ੀ ਦੀ ਬੇਟੀ ਦੇ ਕੋਲ ਹੀ ਸਾਲ 2014 'ਚ ਬੇਟਾ ਟਿਊਸ਼ਨ ਪੜ੍ਹਨ ਲੱਗਾ। ਜਿਥੇ ਉਹ ਨਸ਼ੇ ਦੀ ਹਾਲਤ 'ਚ ਜ਼ਬਰਦਸਤੀ ਸਬੰਧ ਬਣਾ ਰਹੀ ਸੀ ਅਤੇ ਉਸਦੀ ਵੀਡੀਓ ਵੀ ਬਣਾਈ। ਪਤਾ ਲੱਗਣ 'ਤੇ 18 ਅਕਤੂਬਰ ਨੂੰ ਉਸਦੇ ਖਿਲਾਫ ਕੇਸ ਦਰਜ ਕਰਵਾਇਆ ਗਿਆ। ਇਸ ਮਾਮਲੇ ਵਿਚ ਹੁਣ ਉਸਦਾ ਪਿਤਾ ਵੱਖ-ਵੱਖ ਨੰਬਰਾਂ ਤੋਂ ਉਨ੍ਹਾਂ ਦੇ ਮੋਬਾਇਲ 'ਤੇ ਫੋਨ ਕਰ ਕੇ ਗਵਾਹੀ ਨਾ ਦੇਣ ਅਤੇ ਕੇਸ ਵਾਪਸ ਨਾ ਲੈਣ 'ਤੇ ਅੰਜਾਮ ਭੁਗਤਣ ਦੀਆਂ ਧਮਕੀਆਂ ਦੇ ਰਿਹਾ ਹੈ। ਜਿਸ 'ਤੇ ਪੁਲਸ ਨੇ ਇਕ ਹੋਰ ਕੇਸ ਦਰਜ ਕੀਤਾ ਹੈ।