ਦੁਕਾਨਦਾਰ ਦੀਆਂ ਅੱਖਾਂ ''ਚ ਘੱਟਾ ਪਾ ਕੇ ਔਰਤ 7 ਸੂਟ ਲੈ ਕੇ ਰਫੂ ਚੱਕਰ

Tuesday, Jun 20, 2017 - 07:15 AM (IST)

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)- 4 ਔਰਤਾਂ ਇਕ ਕੱਪੜੇ ਦੀ ਦੁਕਾਨ 'ਚ ਆਈਆਂ ਅਤੇ ਸੂਟ ਦੇਖਣ ਦੇ ਬਹਾਨੇ ਉਨ੍ਹਾਂ 'ਚੋਂ ਇਕ ਔਰਤ ਦੁਕਾਨਦਾਰ ਨੂੰ ਧੋਖਾ ਦੇ ਕੇ ਝੋਲੇ 'ਚ 7 ਸੂਟ ਚੋਰੀ ਕਰ ਕੇ ਰਫੂ ਚੱਕਰ ਹੋ ਗਈ। ਇਸ ਗੱਲ ਦੀ ਭਿਣਕ ਲੱਗਣ 'ਤੇ ਦੁਕਾਨਦਾਰ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਗੁਰਦੁਆਰੇ ਵਾਲੀ ਗਲੀ 'ਚ ਕੱਪੜੇ ਦੀ ਦੁਕਾਨ ਕਰਨ ਵਾਲੇ ਪ੍ਰੇਮ ਕੁਮਾਰ ਨੇ ਦੱਸਿਆ ਕਿ ਦੁਪਹਿਰ ਕਰੀਬ 1:45 ਵਜੇ ਚਾਰ ਔਰਤਾਂ ਉਨ੍ਹਾਂ ਦੀ ਦੁਕਾਨ 'ਤੇ ਕੱਪੜਾ ਲੈਣ ਆਈਆਂ। ਉਨ੍ਹਾਂ ਨੂੰ ਦਿਖਾਉਣ ਲਈ ਉਨ੍ਹਾਂ ਕਈ ਸੂਟ ਉਨ੍ਹਾਂ ਦੇ ਸਾਹਮਣੇ ਖੋਲ੍ਹ ਦਿੱਤੇ। ਇੰਨੇ 'ਚ ਹੀ ਇਕ ਔਰਤ ਝੋਲੇ 'ਚ 6-7 ਸੂਟ ਪਾ ਕੇ ਰਫੂ ਚੱਕਰ ਹੋ ਗਈ। ਸੂਚਨਾ ਦੇਣ 'ਤੇ ਪੁਲਸ ਨੇ ਆ ਕੇ ਉਕਤ ਬਾਕੀ ਦੀਆਂ ਔਰਤਾਂ ਤੋਂ ਪੁੱਛਗਿੱਛ ਕੀਤੀ। ਉਕਤ ਔਰਤਾਂ ਨੇ ਪੁਲਸ ਦੀਆਂ ਮਿੰਨਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਖਹਿੜਾ ਛੁਡਾਇਆ।


Related News